Wednesday, September 30, 2026

ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਮੁਸਲਿਮ ਨੌਜਵਾਨ ਭਾਜਪਾ ‘ਚ ਸ਼ਾਮਲ – ਜ਼ਾਹਿਦ ਪੀਰ

ਸੰਗਰੂਰ, 11 ਜਨਵਰੀ (ਜਗਸੀਰ ਲੌਂਗੋਵਾਲ) – ਭਾਰਤੀ ਜਨਤਾ ਪਾਰਟੀ ਪ੍ਰਦੇਸ਼ ਵਪਾਰ ਸੈਲ ਦੇ ਕਨਵੀਨਰ ਸਰਜੀਨ ਜ਼ਿੰਦਲ ਅਤੇ ਪ੍ਰਦੇਸ਼ ਭਾਜਪਾ ਮਨਿਓਰਿਟੀ ਮੋਰਚਾ ਦੇ ਵਾਇਸ ਪ੍ਰਧਾਨ ਜ਼ਾਹਿਦ ਪੀਰ ਦੀ ਰਹਿਨੁਮਾਈ ਵਿੱਚ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਮੁਸਲਿਮ ਨੌਜਵਾਨ ਭਾਜਪਾ ਵਿੱਚ ਸ਼ਾਮਿਲ ਹੋਏ ਹਨ।ਜਾਹਿਦ ਪੀਰ ਨੇ ਕਿਹਾ ਕਿ 9 ਸਾਲਾਂ ਦੇ ਸ਼ਾਸਨ ਤੋਂ ਖੁਸ਼ ਹੋ ਕੇ ਵੱਡੀ ਗਿਣਤੀ ‘ਚ ਮੁਸਲਿਮ ਭਾਈਚਾਰਾ ਭਾਜਪਾ ਵਿੱਚ ਸ਼ਾਮਿਲ ਹੋ ਰਿਹਾ ਹੈ।ਸਰਜੀਵਨ ਜ਼ਿੰਦਲ ਨੇ ਕਿਹਾ ਕਿ ਪੁਰੇ ਭਾਰਤ ਵਿੱਚ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਤਹਿਤ ਗਰੀਬ ਲੋਕਾਂ ਨੂੰ ਕੇਂਦਰ ਸਰਕਾਰ ਨੇ ਜਿੰਨੇ ਘਰ ਬਣਾ ਕੇ ਦਿੱਤੇ ਹਨ, ਉਨ੍ਹਾਂ ਵਿੱਚੋਂ ਜਿਆਦਾ ਫਾਇਦਾ ਬਹੁਗਿਣਤੀ ਮੁਸਲਿਮ ਭਾਈਚਾਰੇ ਨੂੰ ਮਿਲਿਆ ਹੈ।
ਇਸ ਮੌਕੇ ਜੁਨੇਦ ਚੌਧਰੀ, ਮੁਹੰਮਦ ਉਸਮਾਨ, ਜਵੇਦ ਸੈਫੀ, ਪਰਵੇਜ ਚੌਧਰੀ, ਸ਼ਮੀਮ ਸਭਾ, ਸੁਹੇਬ ਚੌਧਰੀ, ਕਰਨ, ਖੁਸ਼ੀ ਸੈਨੀ ਸਮੇਤ ਕਈ ਹੋਰ ਨੌਜਵਾਨ ਵੀ ਭਾਜਪਾ ਵਿੱਚ ਸ਼ਾਮਿਲ ਹੋਏ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …