Sunday, October 6, 2024

ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਵਲੋਂ ‘ਕਿਰਤ ਕਨੂੰਨ’ ’ਚ ਸੋਧਾਂ ਖਿਲਾਫ ਕਨਵੈਨਸ਼ਨ ਤੇ ਰੋਸ ਮਾਰਚ

ਸਮਰਾਲਾ, 11 ਜਨਵਰੀ (ਇੰਦਰਜੀਤ ਸਿੰਘ ਕੰਗ) – ਦੇਸ਼ ਦੇ ਹਾਕਮਾਂ ਵਲੋਂ ‘ਕਿਰਤ ਕਨੂੰਨ’ ਵਿੱਚ ਸੋਧਾਂ ਕਰਕੇ ਹੋਰਨਾਂ ਵਰਗਾਂ ‘ਤੇ ਕੀਤੇ ਹਮਲੇ ਵਾਂਗ ਮਜ਼ਦੂਰ ਵਰਗ ‘ਤੇ ਵੀ ‘ਕਿਰਤ ਕਨੂੰਨ’ ਸਬੰਧੀ 8 ਘੰਟੇ ਦੀ ਥਾਂ 13 ਘੰਟੇ ਕੰਮ ਲੈਣ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਮਜ਼ਦੂਰਾਂ ਦੀ ਲੁੱਟ ’ਚ ਹੋਰ ਵੀ ਵਾਧਾ ਕੀਤਾ ਹੈ।ਮੋਰਚੇ ਦੇ ਕਨਵੀਨਰ ਕੁਲਵੰਤ ਸਿੰਘ ਤਰਕ ਨੇ ਦੱਸਿਆ ਕਿ ਸਮਾਧੀ ਰੋੋਡ ਖੰਨਾ ਵਿਖੇ ‘ਕਿਰਤ ਕਨੂੰਨ’ ’ਚ ਕੀਤੀਆਂ ਸੋਧਾਂ ਅਤੇ ਸੂਬਾ ਸਰਕਾਰ ਵਲੋਂ ਜਾਰੀ ਕੀਤੇ ਮਜ਼ਦੂਰ ਵਿਰੋਧੀ ਨੋਟੀਫਿਕੇਸ਼ਨ ਖਿਲਾਫ ਇੱਕ ਕਨਵੈਨਸ਼ਨ ਆਯੋਜਿਤ ਕੀਤੀ ਗਈ।ਜਿਸ ਵਿੱਚ 100 ਤੋਂ ਵੱਧ ਮਜ਼ਦੂਰਾਂ, ਮੁਲਾਜ਼ਮਾਂ ਅਤੇ ਹੋਰ ਵੱਖ-ਵੱਖ ਲੋਕ ਪੱਖੀ ਜਥੇਬੰਦੀਆਂ ਤੇ ਮੋਰਚੇ ਦੇ ਆਗੂਆਂ ਮਲਕੀਤ ਸਿੰਘ, ਭਰਪੂਰ ਸਿੰਘ, ਜਗਦੇਵ ਸਿੰਘ, ਹਿੰਮਤ ਸਿੰਘ, ਗੁਰਮੁੱਖ ਸਿੰਘ, ਯੁਵਰਾਜ ਸਿੰਘ ਆਦਿ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ।ਕਨਵਨਸ਼ਨ ’ਚ ਲੋਕ ਮੋਰਚਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜਗਮੇਲ ਸਿੰਘ ਨੇ ਕਨਵੈਨਸ਼ਨ ਨੂੰ ਮੁੱਖ ਬੁਲਾਰੇ ਦੇ ਤੌਰ ‘ਤੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਹੋ ਜਿਹੇ ਕਾਲੇ ਕਾਨੂੰਨਾਂ ’ਚ ਸੋਧਾਂ ਸਰਮਾਏਦਾਰਾਂ ਤੇ ਸਾਮਰਾਜੀਆਂ ਦੀਆਂ ਲੋੜਾਂ ਤਹਿਤ ਦੇਸ਼ ਦੇ ਹਾਕਮਾਂ ਵਲੋਂ ਕੀਤੀਆਂ ਜਾ ਰਹੀਆਂ ਹਨ।ਉਨ੍ਹਾਂ ਨੇ ਸਮੂਹ ਕਿਰਤੀਆਂ ਨੂੰ ਹਾਕਮਾਂ ਦੀਆਂ ਮਜ਼ਦੂਰ ਤੇ ਲੋਕ ਮਾਰੂ ਨੀਤੀਆਂ ਖਿਲਾਫ ਇਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ।ਇਨ੍ਹਾਂ ਤੋਂ ਇਲਾਵਾ ਕੁਲਵੰਤ ਸਿੰਘ ਤਰਕ ਤੇ ਹਰਜਿੰਦਰ ਸਿੰਘ ਨੇ ਵੀ ਆਏ ਸਾਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਕਨਵੈਨਸ਼ਨ ’ਚ ਮਤੇ ਪਾਸ ਕੀਤੇ ਗਏ ਕਿ ਪਿੰਡ ਮੋਹਣਪੁਰ (ਨੇੜੇ ਖੰਨਾ) ਲਿੰਨਫੋਕਸ ਕੰਪਨੀ ਦੇ ਪਬੰਧਕਾਂ ਵਲੋਂ ਵਰਕਰਾਂ ਨਾਲ ਕੀਤੇ ਧੱਕੇ ਖਿਲਾਫ ਚੱਲ ਰਹੇ ਹੱਕੀ ਸੰਘਰਸ਼ ਦਾ ਸਮੱਰਥਨ ਕੀਤਾ।ਸੰਸਦ ਵਿੱਚ ਵਾਪਰੀ ਘਟਨਾ ’ਚ ਰੋਸ ਵਜੋਂ ਕਨਵੈਨਸ਼ਨ ਉਪਰੰਤ ਸ਼ਾਮਲ ਆਗੂਆਂ ਅਤੇ ਵਰਕਰਾਂ ਵਲੋਂ ਸਮਾਧੀ ਰੋਡ ਤੋਂ ਬੱਸ ਅੱਡੇ ਤੱਕ ਵਿਸ਼ਾਲ ਰੋਸ ਮਾਰਚ ਕੀਤਾ ਗਿਆ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …