ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ਼ ਵਿਖੇ ਮਨਾਇਆ ਲੋਹੜੀ ਦਾ ਤਿਓਹਾਰ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ
ਅਗਵਾਈ ‘ਚ ਉਤਸ਼ਾਹ ਨਾਲ ਮਨਾਇਆ ਗਿਆ।ਪ੍ਰਿੰਸੀਪਲ ਗੁਪਤਾ ਨੇ ਸਭ ਵਿਦਿਆਰਥੀਆਂ, ਸਿਖਿਆ ਅਤੇ ਨਾਨ-ਸਿਖਿਆ ਵਰਗ ਨੂੰ ਲੋਹੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਉ੍ਹਨਾਂ ਕਿਹਾ ਕਿ ਲੋਹੜੀ ਮੌਸਮ ਦੇ ਪਰਿਵਰਤਨ ਦਾ ਸੰਦੇਸ਼ ਦਿੰਦੀ ਹੈ।ਪੋਹ ਮਹੀਨੇ ਦੀ ਸਰਦੀ ਉਪਰੰਤ ਮਾਘੀ ‘ਚ ਸੂਰਜ ਦੀ ਗਰਮੀ ਪ੍ਰਵੇਸ਼ ਕਰਦੀ ਹੈ, ਜਿਸ ਨਾਲ ਲੋਕਾਂ ਨੂੰ ਸ਼ੀਤ ਲਹਿਰ ਦੇ ਪ੍ਰਕੋਪ ਤੋਂ ਮੁਕਤੀ ਮਿਲਦੀ ਹੈ।ਲੋਹੜੀ ਵਾਲੇ ਦਿਨ ਸ਼ਾਮ ਨੂੰ ਅੱਗ ਦਾ ਭੁੱਗਾ ਬਾਲ ਕੇ ਸਰਦੀ ਦੇ ਖਾਤਮੇ ਦਾ ਸੰਦੇਸ਼ ਦਿੱਤਾ ਜਾਂਦਾ ਹੈ।ਇਸ ਦੇ ਨਾਲ ਹੀ ਅਗਨੀਦੇਵ ਦੀ ਪੂਜਾ ਕਰਕੇ ਪ੍ਰਾਥਨਾ ਕੀਤੀ ਜਾਂਦੀ ਹੈ ਕਿ ਸਭ ਖੁਸ਼ ਰਹਿਣ ਅਤੇ ਤਰੱਕੀ ਦੇ ਮਾਰਗ ‘ਤੇ ਅੱਗੇ ਵਧਦੇ ਰਹਿਣ।ਇਸ ਤੋਂ ਇਲਾਵਾ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾਂਦੀ ਹੈ ਫਸਲਾਂ ਦਾ ਉਤਪਾਦਨ ਵੱਧ ਹੋਵੇ, ਸਭ ਘਰਾਂ ਵਿੱਚ ਅਨਾਜ ਦੇ ਭੰਡਾਰ ਭਰ ਜਾਣ ਅਤੇ ਸੰਸਾਰ ਵਿੱਚ ਕੋਈ ਭੂੱਖਾ ਨਾ ਰਹੇ।
ਪ੍ਰਿੰਸੀਪਲ ਗੁਪਤਾ ਨੇ ਕਿਹਾ ਕਿ ਲੋਹੜੀ ‘ਤੇ ਪਤੰਗ ਉਡਾਣਾਂ ਦੀ ਸਭਿਅਚਾਰਕ ਰਵਾਇਤ ਦਾ ਹੀ ਹਿੱਸਾ ਹੈ, ਪਰੰਤੂ ਅੱਜਕਲ ਲੋਕ ਪਤੰਗ ਉਡਾਉਣ ਲਈ ਜਾਨਲੇਵਾ ਚਾੲਨੀਜ਼ ਡੋਰ ਕਾ ਇਸਤੇਮਾਲ ਕਰਦੇ ਹਨ, ਜੋ ਅਨੇਕ ਦੁਰਘਟਨਾਵਾਂ ਕਾ ਕਾਰਣ ਬਣਦੀ ਹੈ।ਉਨਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਚਾੲਨੀਜ਼ ਡੋਰ ਦੀ ਬਜ਼ਾਏ ਪ੍ਰਾਰੰਪਰਿਕ ਡੋਰ ਦਾ ਪ੍ਰਯੋਗ ਕਰਨ ਲਈ ਪ੍ਰੇਰਿਤ ਕਰਨ।ਇਸ ਉਪਰੰਤ ਵੈਦਿਕ ਮੰਤਰਉਚਾਰਨ ਨਾਲ ਲੋਹੜੀ ਕੀ ਪਵਿੱਤਰ ਅਗਨੀ ਜਲਾਈ ਗਈ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਲੋਹੜੀ ਦੀ ਪਵਿੱਤਰ ਅਗਨੀ ‘ਚ ਮੂੰਗਫਲੀ, ਰਿਓੜੀਆਂ ਅਤੇ ਮੱਕੀ ਦੇ ਦਾਣਿਆਂ ਦੀਆਂ ਆਹੂਤੀਆਂ ਅਰਪਿਤ ਕੀਤੀਆਂ।
ਇਸ ਮੌਕੇ ਸਕੂਲ਼ ਦੇ ਟੀਚਰਾਂ ਵਲੋਂ ਲੋਹੜੀ ਦੀ ਮਹੱਤਤਾ ‘ਤ ਚਾਨਣਾ ਪਾਇਆ ਗਿਆ।ਲੋਹੜੀ ਦੇ ਲੋਕ ਗੀਤ ਗਾਏ ਗਏ ਅਤੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਮੂੰਗਫਲੀ ਰਿਓੜੀਆਂ ਵੰਡੀਆਂ ਗਈਆਂ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media