Sunday, July 19, 2026

ਸਹਿਕਾਰੀ ਕਿਰਤ ਅਤੇ ਉਸਾਰੀ ਸੰਘ ਦੇ ਆਗੂਆਂ ਨੇ ਲੋਹੜੀ ਮਨਾਈ

ਸੰਗਰੂਰ, 12 ਜਨਵਰੀ (ਜਗਸੀਰ ਲੌਂਗੋਵਾਲ) – ਦੀ ਸੰਗਰੂਰ ਜਿਲ੍ਹਾ ਸਹਿਕਾਰੀ ਕਿਰਤ ਅਤੇ ਉਸਾਰੀ ਸੰਘ ਲਿਮ. ਦੇ ਪ੍ਰਧਾਨ ਰਵਿੰਦਰ ਸਿੰਘ ਮੀਨ ਐਮ.ਡੀ ਲੇਬਰ ਫੈਡ ਪੰਜਾਬ ਦੀ ਅਗਵਾਈ ਹੇਠ ਅੱਜ ਲੇਬਰ ਸੁਸਾਇਟੀ ਦੇ ਆਗੂਆਂ ਅਤੇ ਮੈਂਬਰਾਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ।ਹਰਪਾਲ ਸਿੰਘ ਸੋਨੂੰ ਚੇਅਰਮੈਨ ਓ.ਬੀ.ਸੀ ਡਿਪਾਰਟਮੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਮੁੱਖ ਬੁਲਾਰਾ ਸੰਗਰੂਰ ਬਤੌਰ ਮੁੱਖ ਮਹਿਮਾਨ ਪਹੁੰਚੇ।ਲੋਹੜੀ ਦੀ ਵਧਾਈ ਦਿੰਦੇ ਹੋਏ ਹਰਪਾਲ ਸਿੰਘ ਸੋਨੂੰ ਨੇ ਕਿਹਾ ਕਿ ਲੇਬਰ ਸੁਸਾਇਟੀ ਦੇ ਆਗੂਆਂ ਵਲੋਂ ਲੋਹੜੀ ਦਾ ਪਵਿੱਤਰ ਤਿਉਹਾਰ ਮਨਾਉਣਾ ਸੁਸਾਇਟੀ ਦਾ ਵਧੀਆ ਉਪਰਾਲਾ ਕੀਤਾ ਹੈ।ਇਸ ਮੌਕੇ ਭਰਤ ਗਰਗ ਪੀ.ਏ ਵਿਜੈ ਇੰਦਰ ਸਿੰਗਲਾ, ਰਾਜ ਕੁਮਾਰ ਦੀਵਾਨ, ਰਾਜ ਕੁਮਾਰ ਕਪਿਲਾ, ਰਨਤੇਜ ਸਿੰਘ ਮੈਨੇਜਰ, ਕੁਲਵੀਰ ਸਿੰਘ ਢੀਂਡਸਾ, ਫਤਹਿ ਸਿੰਘ ਸਰਾਓ, ਚਮਕੌਰ ਸਿੰਘ ਮੀਨ, ਸੰਜੀਵ ਬਜਾਜ, ਬਾਬੂ ਲਾਲ ਰੰਗਾ, ਸ਼ਕਤੀਜੀਤ ਸਿੰਘ, ਨਵੀਨ ਬੱਗਾ, ਰਾਜਿੰਦਰ ਕਾਕਾ ਮਨਚੰਦਾ, ਜਸਪਾਲ ਵਲੇਚਾ ਆਦਿ ਮੌਜ਼ੂਦ ਰਹੇ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …