Thursday, October 15, 2026

ਲੋਹੜੀ ਮੌਕੇ ਨਵ ਜ਼ੰਮੇ ਬੱਚਿਆਂ ਦੀ ਸੰਭਾਲ ਲਈ ਲਗਾਇਆ ਸੈਮੀਨਾਰ

ਅੰਮ੍ਰਿਤਸਰ, 12 ਜਨਵਰੀ (ਸੁਖਬੀਰ ਸਿੰਘ) – ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰ-ਕਮ ਪ੍ਰਧਾਨ ਜਿਲ੍ਹਾ ਰੈਡ ਕਰਾਸ ਸੋਸਾਇਟੀ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਦਨ ਮੋਹਨ ਐਸ.ਐਮ.ਓ, ਐਸ.ਜੇ ਧਵਨ ਐਸ.ਐਮ.ਓ ਦੇ ਸਹਿਯੋਗ ਨਾਲ ਸਥਾਨਕ ਸਿਵਲ ਹਸਪਤਾਲ ਵਿਖੇ ਨਵ ਜ਼ੰਮੇ ਬੱਚਿਆਂ ਦੀ ਸੰਭਾਲ ਲਈ ਡਾ. ਨਰੇਸ਼ ਗਰੋਵਰ ਬੱਚਿਆਂ ਦੇ ਮਾਹਿਰ ਅਤੇ ਰੋਟਰੀ ਕਲੱਬ (ਵੇਸਟ) ਵਲੋ ਇੱਕ ਸੈਮੀਨਾਰ ਲਗਾਇਆ ਗਿਆ।ਜਿਸ ਵਿੱਚ ਬੱਚਿਆਂ ਦੇ ਮਾਂ ਬਾਪ ਨੂੰ ਦੱਸਿਆ ਗਿਆ ਕਿ ਇਸ ਕੜਾਕੇ ਦੀ ਠੰਡ ਵਿੱਚ ਨਵ ਜ਼ੰਮੇ ਬੱਚਿਆਂ ਦੀ ਸਾਂਭ ਸੰਭਾਲ ਕਿਸ ਤਰ੍ਹਾਂ ਕਰਨੀ ਹੈ।
ਰੈਡ ਕਰਾਸ ਸੋਸਾਇਟੀ ਵਲੋਂ ਇਸ ਮੋਕੇ ਨਵ ਜ਼ੰਮੇ ਬੱਚਿਆਂ ਦੇ ਮਾਪਿਆਂ ਨੂੰ 30 ਕਿਚਨ ਸੈਟ ਲੋਹਵੀ ਦੇ ਤੋਹਫੇ ਵਜੋਂ ਦਿੱਤੇ ਗਏ।ਇਸ ਮੋਕੇ ਅਸੀਸਇੰਦਰ ਸਿੰਘ, ਕਾਰਜ਼ਕਾਰੀ ਸਕੱਤਰ ਰੈਡ ਕਰਾਸ ਸੋਸਾਇਟੀ ਅਤੇ ਸਮੂਹ ਰੈਡ ਕਰਾਸ ਦਾ ਸਟਾਫ ਮੈਂਬਰ ਮੋਜ਼ੂਦ ਸਨ ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …