Monday, June 16, 2025
Breaking News

ਜਿਲ੍ਹੇ ‘ਚ 508 ਲੰਬਿਤ ਇੰਤਕਾਲ ਜਿਲ੍ਹਾ ਅਤੇ ਤਹਿਸੀਲ ਪੱਧਰ ‘ਤੇ ਵਿਸ਼ੇਸ਼ ਕੈਪ ਲਗਾ ਕੇ ਕੀਤੇ ਦਰਜ਼- ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਦਿੱਤੇ ਨਿਰਦੇਸ਼ਾਂ ‘ਤੇ ਅਮਲ ਕਰਦਿਆਂ ਹੋਇਆਂ ਅੱਜ ਜ਼ਿਲ੍ਹੇ ਅਤੇ ਸਬ-ਡਵੀਜ਼ਨਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ 508 ਲੰਬਿਤ ਪਏ ਇੰਤਕਾਲ ਦਰਜ਼ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਲੋਕਾਂ ਨੇ ਇਹਨਾਂ ਕੈਂਪਾਂ ਨੂੰ ਬਹੁਤ ਵਧੀਆ ਹੁੰਗਾਰਾ ਦਿੱਤਾ ਅਤੇ ਲੰਬਿਤ ਪਏ ਇੰਤਕਾਲ ਕਰਵਾਉਣ ਲਈ ਆਪਣੀਆਂ ਤਹਿਸੀਲਾਂ ਵਿੱਚ ਪਹੁੰਚੇ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਖੱਜ਼ਲ ਖ਼ੁਆਰੀ ਘਟਾਉਣ ਲਈ ਵਚਨਬੱਧ ਹੈ।ਲੰਬਿਤ ਪਏ ਇੰਤਕਾਲ ਦਰਜ਼ ਕਰਨ ਦੀ ਮੁਹਿੰਮ ਦੀ ਸ਼ਲਾਘਾ ਕਰਦਿਆ ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੀਆਂ ਸੇਵਾਵਾਂ ਲੋਕਾਂ ਤੱਕ ਸੁਚਾਰੂ ਤਰੀਕੇ ਨਾਲ ਪਹੁੰਚਾਉਣ ਦੀ ਦਿਸ਼ਾ ਵਿੱਚ ਇਹ ਵੱਡੀ ਪੁਲਾਂਘ ਭਰੀ ਹੈ, ਜੋ ਕਿ ਭਵਿੱਖ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗੀ ।
ਡਿਪਟੀ ਕਮਿਸ਼ਨਰ ਥੋਰੀ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਕੈਂਪ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਦੱਸਿਆ ਕਿ ਅੱਜ ਪੂਰੇ ਜਿਲ੍ਹੇ ਵਿੱਚ 508 ਇੰਤਕਾਲ ਦਰਜ਼ ਕੀਤੇ ਗਏ ਹਨ।ਜੰਡਿਆਲਾ ਗੁਰੂ ਵਿੱਚ 3, ਅੰਮ੍ਰਿਤਸਰ ਦੋ ਤਹਿਸੀਲ ਦੇ 134, ਅਟਾਰੀ ਵਿੱਚ 51, ਅਜਨਾਲਾ ਵਿੱਚ 14, ਰਮਦਾਸ ਵਿੱਚ 11, ਬਾਬਾ ਬਕਾਲਾ ਸਾਹਿਬ ਵਿੱਚ 59, ਬਿਆਸ ਵਿੱਚ 11, ਲੋਪੋਕੇ ਵਿੱਚ 37, ਰਾਜਾਸਾਂਸੀ ਵਿੱਚ 44, ਮਜੀਠਾ 144 ਇੰਤਕਾਲ ਦਰਜ਼ ਹੋਏ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਦੇ ਕੈਂਪ ਵਿੱਚ ਕਾਨੂੰਨਗੋ ਵਲੋਂ 386 ਚਾਲਾਨ ਤਸਦੀਕ ਕੀਤੇ ਗਏ ਹਨ ਅਤੇ ਪਟਵਾਰੀਆਂ ਵਲੋਂ 149 ਇੰਦਰਾਜ਼ ਦਰਜ਼ ਕੀਤੇ ਹਨ ਅਤੇ ਸਬੰਧਤ ਤਹਿਸੀਲਦਾਰਾਂ ਵਲੋਂ 508 ਇੰਤਕਾਲਾਂ ਨੂੰ ਮਨਜ਼ੂਰ ਕੀਤਾ ਗਿਆ ਹੈ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …