Thursday, April 16, 2026

ਨਾਮਵਰ ਉਰਦੂ ਸ਼ਾਇਰ ਮੁਨੱਵਰ ਰਾਣਾ ਦੇ ਦੇਹਾਂਤ ’ਤੇ ਭਾਵ-ਭਿੰਨੀ ਸ਼ਰਧਾਂਜਲੀ ਭੇਟ

ਅੰਮ੍ਰਿਤਸਰ, 15 ਜਨਵਰੀ (ਦੀਪ ਦਵਿੰਦਰ ਸਿੰਘ) – ਫ਼ੋਕਲੋਰ ਰਿਸਰਚ ਅਕਾਦਮੀ (ਰਜਿ.) ਅੰਮ੍ਰਿਤਸਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ (ਅੰਮ੍ਰਿਤਸਰ ਇਕਾਈ) ਦੀ ਇੱਕ ਸਾਂਝੀ ਮੀਟਿੰਗ ਵਿੱਚ ਉਰਦੂ ਜ਼ੁਬਾਨ ਦੇ ਨਾਮਵਰ ਸ਼ਾਇਰ ਮੁਨੱਵਰ ਰਾਣਾ ਦੇ ਅਕਾਲ ਚਲਾਣੇ ’ਤੇ ਸਮੂਹ ਮੈਂਬਰਾਨ ਵਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।ਮੁਨੱਵਰ ਰਾਣਾ ਦਾ ਜਨਮ 26 ਨਵੰਬਰ 1952 ਨੂੰ ਰਾਏ ਬਰੇਲੀ, ਉੱਤਰ ਪ੍ਰਦੇਸ਼ ਵਿੱਚ ਹੋਇਆ।ਉਹ ਸਮਾਜਿਕ ਅਤੇ ਰਾਜਨੀਤਕ ਸਰੋਕਾਰਾਂ ਨੂੰ ਆਪਣੀ ਸ਼ਾਇਰੀ ਦਾ ਕੇਂਦਰ ਬਣਾ ਕੇ ਸ਼ਾਇਰੀ ਕਰਦੇ ਸਨ।ਦੇਸ਼ ਅਤੇ ਦੁਨੀਆਂ ਭਰ ਦੇ ਪਾਠਕਾਂ ਦੇ ਹਰਮਨ ਪਿਆਰੇ ਸ਼ਾਇਰ ਸਨ।ਉਨ੍ਹਾਂ ਦੇ ਉਰਦੂ ਗ਼ਜ਼ਲ-ਸੰਗ੍ਰਿਹਾਂ ਵਿੱਚ ਮਾਂ, ਮੁਹਾਜ਼ਿਰਨਾਮਾ, ਮੀਰ ਆ ਕੇ ਲੋਟ ਗਯਾ, ਰੁਖ਼ਸਤ ਕਰੋ ਮੁਝੇ, ਘਰ ਅਕੇਲਾ ਹੋ ਗਿਆ, ਢਲਾਨ ਸੇ ਉਤਰਤੇ ਹੁਏ ਬਹੁਤ ਪ੍ਰਸਿੱਧ ਸਨ। ਉਨ੍ਹਾਂ ਨੂੰ ਉਨ੍ਹਾਂ ਦੀ ਬੇਹਤਰੀਨ ਸ਼ਾਇਰੀ ਲਈ ਉਰਦੂ ਲਿਟਰੇਚਰ ਦਾ ਸਾਹਿਤ ਅਕਾਦਮੀ ਪੁਰਸਕਾਰ 2014 ਵਿੱਚ ਦਿੱਤਾ ਗਿਆ।ਪਰ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦੇ ਵਿਰੋਧ ਵਿੱਚ ਉਨ੍ਹਾਂ ਨੇ ਇਹ ਪੁਰਸਕਾਰ 2015 ਵਿੱਚ ਵਾਪਸ ਕਰ ਦਿੱਤਾ।ਮੁਨੱਵਰ ਰਾਣਾ ਪਿੱਛਲੇ ਕਾਫ਼ੀ ਸਮੇਂ ਤੋਂ ਬੀਮਾਰ ਸਨ।14 ਜਨਵਰੀ ਦੀ ਰਾਤ ਲਖਨਊ ਦੇ ਪੀ.ਜੀ.ਆਈ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਮੁਨੱਵਰ ਰਾਣਾ ਵਰਗੇ ਨਾਮਵਰ ਸ਼ਾਇਰ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ।ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ।ਇਸ ਸ਼ਰਧਾਂਜਲੀ ਸਮਾਗਮ ਵਿੱਚ ਦੋਹਾਂ ਸੰਸਥਾਵਾਂ ਦੇ ਮੈਂਬਰਾਨ ਜਿਨ੍ਹਾਂ ਵਿੱਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਸਤੀਸ਼ ਝੀਂਗਣ, ਹਰਜੀਤ ਸਿੰਘ ਸਰਕਾਰੀਆ, ਦਿਲਬਾਗ ਸਿੰਘ ਸਰਕਾਰੀਆ, ਕਮਲ ਗਿੱਲ, ਕਰਮਜੀਤ ਕੌਰ ਜੱਸਲ, ਹਰਜਿੰਦਰਪਾਲ ਕੌਰ ਕੰਗ, ਜਸਵਿੰਦਰ ਕੌਰ, ਹਰੀਸ਼ ਸਾਬਰੀ, ਗੁਰਜਿੰਦਰ ਸਿੰਘ ਬਘਿਆੜੀ, ਮਨਜੀਤ ਸਿੰਘ ਧਾਲੀਵਾਲ, ਭੁਪਿੰਦਰ ਸਿੰਘ ਸੰਧੂ, ਧਰਵਿੰਦਰ ਔਲਖ, ਹਰਦਰਸ਼ਨ ਸਿੰਘ ਕਮਲ, ਗੁਰਪ੍ਰੀਤ ਸਿੰਘ ਕਦਗਿੱਲ, ਨਰਿੰਜਣ ਸਿੰਘ ਗਿੱਲ, ਸੁਖਬੀਰ ਸਿੰਘ ਭੁੱਲਰ ਆਦਿ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …