ਅੰਮ੍ਰਿਤਸਰ, 17 ਜਨਵਰੀ (ਜਗਦੀਪ ਸਿੰਘ) – ਸ਼੍ਰੀ ਜੇ.ਐਮ.ਡੀ.ਸੀ ਫਾਊਂਡੇਸ਼ਨ ਦੇ ਪ੍ਰਬੰਧਕਾਂ ਵਲੋਂ ਕੀਤੀ ਗਈ ਮੀਟਿੰਗ ਵਿੱਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੀ 41ਵੀਂਮਾਸਿਕ
ਮੁਫਤ ਬੱਸ ਯਾਤਰਾ ਇਸ ਵਾਰ 28 ਜਨਵਰੀ ਨੂੰ ਰਵਾਨਾ ਕੀਤੀ ਜਾਵੇਗੀ।ਸੰਸਥਾ ਦੇ ਫਾਊਂਡਰ ਰਾਕੇਸ਼ ਰੌਕੀ ਮਹਾਜਨ ਨੇ ਦੱਸਿਆ ਕਿ ਮੀਟਿੰਗ ਵਿੱਚ ਕੀਤੇ ਗਏ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਯਾਤਰਾ ਸਿਰਫ਼ ਦਿਵਿਆਂਗ ਵਿਅਕਤੀਆਂ ਲਈ ਹੈ, ਇਸ ਲਈ ਸਿਰਫ਼ ਦਿਵਿਆਂਗ ਵਿਅਕਤੀ ਹੀ ਸਮੇਂ ਸਿਰ ਬੁਕਿੰਗ ਲਈ ਸੰਪਰਕ ਕਰਨ।ਯਾਤਰਾ ਦੌਰਾਨ ਖਾਣਾ, ਪੀਣ ਅਤੇ ਰਿਹਾਇਸ਼ ਸਭ ਮੁਫਤ ਹਨ।ਯਾਤਰਾ ਬੱਸ 28 ਜਨਵਰੀ ਦਿਨ ਐਤਵਾਰ ਨੂੰ ਸ਼ਾਮ 8.00 ਵਜੇ ਐਸ.ਆਰ ਟ੍ਰੈਵਲ ਹਾਲ ਗੇਟ ਤੋਂ ਮੈਂਬਰ ਪ੍ਰਵੀਨ ਸਹਿਗਲ ਦੀ ਨਿਗਰਾਨੀ ਹੇਠ ਕੰਜ਼ਕ ਦੇ ਰੂਪ ਵਿੱਚ ਛੋਟੀ ਬੱਚੀ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਜਾਵੇਗੀ।
ਮੀਟਿੰਗ ਵਿੱਚ ਸੰਸਥਾਪਕ ਰਾਕੇਸ਼ ਰੌਕੀ ਮਹਾਜਨ, ਪ੍ਰਵੀਨ ਸਹਿਗਲ, ਗੋਰਵ ਸੂਦ, ਵਿਸ਼ਾਲ ਮਹਾਜਨ, ਯੋਗਸ਼ ਮਹਾਜਨ, ਰਾਜਿੰਦਰ ਭਾਟੀਆ, ਵਿਨੈ ਬਾਂਸਲ, ਅਚਿਨ ਕਪੂਰ ਅਤੇ ਵਿਕਰਾਂਤ ਬੰਟੀ ਹਾਜ਼ਰ ਸਨ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media