Monday, October 5, 2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਮਤਿ ਮੁਕਾਬਲੇ ਕਰਵਾਏ

ਸੰਗਰੂਰ, 17 ਜਨਵਰੀ (ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਵਿਖੇ ਅਕਾਲ ਅਕੈਡਮੀ ਚੀਮਾਂ ਸਾਹਿਬ ਵਲੋਂ ਸ਼ਬਦ ਗਾਇਨ ਮੁਕਾਬਲਾ, ਗੁਰਮਤਿ ਪ੍ਰੀਖਿਆ ਮੁਕਾਬਲਾ, ਸੁੰਦਰ ਲਿਖਾਈ ਮੁਕਾਬਲਾ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ।ਇਸ ਵਿੱਚ ਇਲਾਕੇ ਦੇ ਵੱਖ-ਵੱਖ ਸਕੂਲਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ।
ਸ਼ਬਦ ਗਾਇਨ ਮੁਕਾਬਲੇ ਵਿਚੋਂ ਪਹਿਲਾ ਸਥਾਨ ਗੁਰਮਤਿ ਵਿਦਿਆਲਾ ਚੀਮਾ ਸਾਹਿਬ ਅਤੇ ਤਾਰਾ ਚੰਦ (ਐਸ.ਵੀ.ਐਮ) ਸਕੂਲ ਭੀਖੀ, ਦੂਜਾ ਸਥਾਨ ਅਕਾਲ ਅਕੈਡਮੀ ਚੀਮਾ ਇੰਗਲਿਸ਼ ਮੀਡੀਅਮ, ਤੀਜ਼ਾ ਸਥਾਨ ਅਕਾਲ ਅਕੈਡਮੀ ਉਭਿਆ ਦੇ ਵਿੱਦਿਆਰਥੀਆਂ ਨੇ ਹਾਸਲ ਕੀਤਾ।ਗੁਰਮਤਿ ਪ੍ਰੀਖਿਆ ਮੁਕਾਬਲੇ ਵਿਚੋਂ ਪਹਿਲਾ ਸਥਾਨ ਸਾਹਿਬ ਪ੍ਰੀਤ ਸਿੰਘ ਵਿੱਦਿਆਰਥੀ ਅਕਾਲ ਅਕੈਡਮੀ ਉਭਿਆ, ਦੂਜਾ ਸਥਾਨ ਸਹਿਜਦੀਪ ਕੌਰ ਵਿੱਦਿਆਰਥਣ ਅਕਾਲ ਅਕੈਡਮੀ ਚੀਮਾ ਅੰਗਰੇਜ਼ੀ ਮਾਧਿਅਮ ਅਤੇ ਤੀਜਾ ਸਥਾਨ ਰਾਜਪ੍ਰੀਤ ਕੌਰ ਵਿੱਦਿਆਰਥਣ ਅਕਾਲ ਅਕੈਡਮੀ ਚੀਮਾਂ ਅੰਗਰੇਜ਼ੀ ਮਾਧਿਅਮ ਨੇ ਹਾਸਲ ਕੀਤਾ।ਇਸੇ ਤਰ੍ਹਾਂ ਸੁੰਦਰ ਲਿਖਾਈ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਸੁਖਮਨਜੋਤ ਕੌਰ ਵਿੱਦਿਆਰਥਣ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ, ਦੂਸਰਾ ਸਥਾਨ ਪਰਮਵੀਰ ਕੌਰ ਵਿੱਦਿਆਰਥਣ ਅਕਾਲ ਅਕੈਡਮੀ ਚੀਮਾਂ ਅੰਗਰੇਜ਼ੀ ਮਾਧਿਅਮ ਅਤੇ ਤੀਜਾ ਸਥਾਨ ਤਨਵੀਰ ਸਿੰਘ ਵਿੱਦਿਆਰਥੀ ਸਰਕਾਰੀ ਪ੍ਰਾਇਮਰੀ ਸਕੂਲ ਮਾਨਾ ਪੱਤੀ ਚੀਮਾ ਨੇ ਹਾਸਲ ਕੀਤਾ।ਭਾਸ਼ਣ ਮੁਕਾਬਲੇ ਵਿਚੋਂ ਪਹਿਲਾ ਸਥਾਨ ਰੁਪਿੰਦਰ ਕੌਰ ਵਿੱਦਿਆਰਥਣ ਅਕਾਲ ਅਕੈਡਮੀ ਚੀਮਾਂ, ਦੂਸਰਾ ਸਥਾਨ ਗੁਰਸਿਮਰਨ ਕੌਰ ਵਿੱਦਿਆਰਥਣ ਅਕਾਲ ਅਕੈਡਮੀ ਚੀਮਾ ਅਤੇ ਤੀਸਰਾ ਸਥਾਨ ਪਰਦੀਪ ਕੌਰ ਵਿੱਦਿਆਰਥਣ ਅਕਾਲ ਅਕੈਡਮੀ ਉਭਿਆ ਨੇ ਹਾਸਲ ਕੀਤਾ।ਸਾਰੇ ਹੀ ਵਿੱਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਸਮੁੱਚੇ ਜੀਵਨ ਬਾਰੇ ਸੰਖੇਪ ‘ਚ ਦੱਸਿਆ ਗਿਆ ਅਤੇ ਸਮਾਗਮ ਦੀ ਸਮਾਪਤੀ ਆਨੰਦ ਸਾਹਿਬ ਦੀ ਅਰਦਾਸ ਅਤੇ ਕੜਾਹ ਪ੍ਰਸ਼ਾਦ ਵੰਡਣ ਨਾਲ ਹੋਈ।
ਅਕਾਲ ਅਕੈਡਮੀ ਚੀਮਾਂ ਸਾਹਿਬ ਦੀ ਪ੍ਰਿੰਸੀਪਲ ਸ਼੍ਰੀਮਤੀ ਨੀਨਾ ਸ਼ਰਮਾ ਅਤੇ ਅਕਾਲ ਅਕੈਡਮੀ ਰਟੌਲਾਂ ਦੀ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਨੇ ਇਨਾਮਾਂ ਦੀ ਵੰਡ ਕੀਤੀ ਅਤੇ ਸਾਰੇ ਵਿੱਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …