ਅੰਮ੍ਰਿਤਸਰ, 19 ਜਨਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਤੇ ਸੀ.ਈ.ਓ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਘਨਸ਼ਾਮ ਥੋਰੀ ਨੇ ਦੱਸਿਆ ਹੈ ਕਿ ਸ਼ਹਿਰ
ਵਿੱਚ 19 ਈ.ਵੀ ਚਾਰਜ਼ਿੰਗ ਸਟੇਸ਼ਨ ਜਨਵਰੀ 2024 ਦੇ ਅੰਤ ਤੱਕ ਕੰਮ ਕਰਨਾ ਸ਼ੁਰੂ ਕਰ ਦੇਣਗੇ।
ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਪੰਜਾਬ ਅਜੋਏ ਸ਼ਰਮਾ ਦੀ ਪ੍ਰਧਾਨਗੀ ਹੇਠ ‘ਰਾਹੀ’ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵੀਡਿਓ ਕਾਨਫਰੰਸਿੰਗ ਰਾਹੀਂ ਹੋਈ ਮੀਟਿੰਗ ਵਿੱਚ ਘਨਸ਼ਿਆਮ ਥੋਰੀ, ਸੰਯੁਕਤ ਕਮਿਸ਼ਨਰ ਨਗਰ ਨਿਗਮ ਅਤੇ ਪ੍ਰੋਜੈਕਟ ਇੰਚਾਰਜ਼ ‘ਰਾਹੀ’ ਪ੍ਰੋਜੈਕਟ ਹਰਦੀਪ ਸਿੰਘ, ਸਕੱਤਰ ਆਰ.ਟੀ.ਏ ਅਰਸ਼ਦੀਪ ਸਿੰਘ ਲੁਬਾਣਾ ਹਾਜ਼ਰ ਸਨ।ਸੀ.ਈ.ਓ ਥੋਰੀ ਨੇ ਦੱਸਿਆ ਕਿ ਕੰਪਨੀ ਬਾਗ ਪਾਰਕਿੰਗ, ਰੇਲਵੇ ਸਟੇਸ਼ਨ ਚੁੰਗੀ, ਕੋਟ ਖਾਲਸਾ ਟਿਊਬਵੈਲ, ਜ਼ੋਨ ਨੰਬਰ 8 ਛੇਹਰਟਾ, ਰਾਮ ਤਲਾਈ ਚੌਕ, ਗੁਰੂ ਨਾਨਕ ਭਵਨ ਪਾਰਕਿੰਗ, ਬੱਸ ਸਟੈਂਡ ਦੇ ਅੰਦਰ, ਬੁਲਾਰੀਆ ਪਾਰਕ, ਗੁਰੂ ਨਾਨਕ ਮਾਰਕੀਟ, ਰਾਂਝੇ ਦੀ ਹਵੇਲੀ, ਬੁਲਾਰੀਆ ਪਾਰਕ ਨੇੜੇ ਗਿਆਨ ਆਸ਼ਰਮ ਇੰਟਰਨੈਸ਼ਨਲ ਸਕੂਲ, ਥਾਣਾ ਡੀ ਡਵੀਜ਼ਨ ਨੇੜੇ ਬੇਰੀ ਗੇਟ ਫਾਟਕ, ਐਮ.ਸੀ.ਏ ਵਾਹਨ ਵਰਕਸ਼ਾਪ, ਟੈਕਸੀ ਸਟੈਂਡ ਨੇੜੇ ਰੇਲਵੇ ਸਟੇਸ਼ਨ ਦੇ ਪਿੱਛਲੇ ਪਾਸੇ, ਭੰਡਾਰੀ ਪੁਲ ਨੇੜੇ ਪੁਰਾਣੀ ਸਬਜ਼ੀ ਮੰਡੀ, ਚਾਲੀ ਖੂਹ, ਗੋਲ ਬਾਗ, ਐਮ.ਸੀ.ਏ ਮੁੱਖ ਦਫ਼ਤਰ ਰਣਜੀਤ ਐਵਨਿਊ ਅਤੇ ਸਾਰਾਗੜ੍ਹੀ ਮਲਟੀਲੈਵਲ ਕਾਰ ਪਾਰਕਿੰਗ ਆਦਿ 19 ਥਾਵਾਂ ’ਤੇ ਈ.ਵੀ ਚਾਰਜ਼ਿੰਗ ਸਟੇਸ਼ਨ ਜਨਵਰੀ 2024 ਦੇ ਅੰਤ ਤੱਕ ਚਾਲੂ ਹੋ ਜਾਣਗੇ, ਜੋ ਕਿ ਰਾਹੀ ਪੋੋਜੈਕਟ ਅਧੀਨ ਈ ਆਟੋ ਚਲਾਉਣ ਦੇ ਚਾਹਵਾਨਾਂ ਲਈ ਇੱਕ ਵੱਡਾ ਹੁਲਾਰਾ ਹੋਵੇਗਾ।
ਥੋਰੀ ਨੇ ਕਿਹਾ ਕਿ ਈ.ਵੀ ਚਾਰਜ਼ਿੰਗ ਸਟੇਸ਼ਨਾਂ ਦੀ ਵਧਦੀ ‘ਤੇ ਆਉਣ ਵਾਲੇ ਦਿਨਾਂ ‘ਚ ਸ਼ਹਿਰ ਵਿੱਚ ਈ.ਵੀ ਚਾਰਜ਼ਿੰਗ ਸਟੇਸ਼ਨ ਸਥਾਪਿਤ ਕਰਨ ਲਈ ਹੋਰ ਸਾਈਟਾਂ ਅਲਾਟ ਕੀਤੀਆਂ ਜਾਣਗੀਆਂ।ਈ.ਵੀ ਚਾਰਜ਼ਿੰਗ ਸਟੇਸ਼ਨਾਂ ਨਾਲ ਨਾ ਸਿਰਫ਼ ਈ ਆਟੋ ਡਰਾਈਵਰਾਂ ਨੂੰ ਫਾਇਦਾ ਹੋਵੇਗਾ, ਸਗੋਂ ਇਲੈਕਟ੍ਰਿਕ 2 ਵਹੀਲਰ / ਇਲੈਕਟ੍ਰਿਕ ਵਹੀਲਰ 4 ਸਵਾਰਾਂ ਨੂੰ ਵੀ ਫਾਇਦਾ ਹੋਵੇਗਾ।ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਾਤਾਵਰਨ ਨੂੰ ਬਚਾਉਣ ਅਤੇ ਇਸ ਨੂੰ ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ‘ਰਾਹੀ’ ਪ੍ਰੋਜੈਕਟ ਸਭ ਤੋਂ ਉੱਤਮ ਯੋਜਨਾ ਹੈ।ਉਨ੍ਹਾਂ ਸਾਰੇ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ 1.40 ਲੱਖ ਰੁਪਏ ਦੀ ਨਕਦ ਸਬਸਿਡੀ ਦਾ ਲਾਭ ਲੈਣ ਅਤੇ ਆਪਣੇ ਡੀਜ਼ਲ ਆਟੋ ਨੂੰ ਈ ਆਟੋ ਨਾਲ ਬਦਲਣ ਦੀ ਅਪੀਲ ਵੀ ਕੀਤੀ।ਮੀਟਿੰਗ ਵਿੱਚ ਡਾ: ਜੋਤੀ ਮਹਾਜਨ ਅਤੇ ‘ਰਾਹੀ’ ਪ੍ਰੋਜੈਕਟ ਤੋਂ ਆਸ਼ੀਸ਼ ਕੁਮਾਰ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media