ਅੰਮ੍ਰਿਤਸਰ, 21 ਜਨਵਰੀ (ਜਗਦੀਪ ਸਿੰਘ) – ਸਥਾਨਕ 100 ਫੁੱਟੀ ਰੋਡ ਸਥਿਤ ਰਾਮ ਮੰਦਿਰ ਤੋਂ ਅਯੋਧਿਆ ਵਿਖੇ 22 ਜਨਵਰੀ 2024 ਨੂੰ ਹੋ ਰਹੀ ਪ੍ਰਾਣ
ਪ੍ਰਤਿਸ਼ਠਾ ਦੀ ਖੁਸ਼ੀ ਵਿੱਚ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ।ਇਹ ਸ਼ੋਭਾ ਯਾਤਰਾ ਸੁਲਤਾਨਵਿੰਡ ਰੋਡ ਦੇ ਵੱਖ-ਵੱਖ ਬਜ਼ਾਰਾਂ ਤੇ ਗਲੀਆਂ ਵਿੱਚੋਂ ਹੁੰਦੀ ਹੋਈ ਸ਼ਿਵ ਮੰਦਿਰ ਪਹੁੰਚ ਕੇ ਸਮਾਪਤ ਹੋਈ।ਇਸ ਦੌਰਾਨ ਵੱਡੀ ਗਿਣਤੀ ‘ਚ ਸ਼ਰਧਾਲੂ ਇਸਤਰੀਆਂ ਤੇ ਪੁਰਸ਼ ਨੱਚ ਕੇ ਭਗਵਾਨ ਰਾਮ ਜੀ ਦਾ ਗੁਣਗਾਨ ਕਰ ਰਹੇ ਸਨ।ਇਸ ਸਮੇਂ ਮੋਹਿਤ ਮਹਾਜਨ, ਰੋਹਿਤ ਸ਼ਰਮਾ, ਰਾਜ ਸ਼ਰਮਾ, ਸੌਰਵ ਕਪੂਰ, ਕਰਨ ਸ਼ਰਮਾ, ਅਵਿਨਾਸ਼ ਸ਼ਰਮਾ, ਰਵੀ ਸ਼ੂਰ, ਲਖਬੀਰ ਸਿੰਘ, ਓਂਕਾਰ ਸਿੰਘ, ਰਕੇਸ਼ ਸਲਵਾਨ ਤੇ ਵੱਡੀ ਗਿਣਤੀ ‘ਚ ਹੋਰ ਸ਼ਰਧਾਲੂ ਮੌਜ਼ੂਦ ਸਨ।ਇਸੇ ਤਰ੍ਹਾਂ ਸ਼ਹਿਰ ਦੇ ਹੋੋਰਨਾਂ ਹਿਸਿਆਂ ਵਿੱਚ ਪ੍ਰਮੁੱਖ ਮਾਰਕੀਟਾਂ, ਚੌਕਾਂ ਅਤੇ ਘਰਾਂ ਦੀਆਂ ਛੱਤਾਂ ‘ਤੇ ਵੀ ਸ੍ਰੀ ਰਾਮ ਚੰਦਰ ਜੀ ਮਹਾਰਾਜ ਅਤੇ ਸ੍ਰੀ ਰਾਮ ਲੱਲਾ ਮੰਦਿਰ ਦੀ ਤਸਵੀਰ ਵਾਲੇ ਭਗਵਾ ਰੰਗ ਦੇ ਝੰਡੇ ਲਗਾਏ ਗਏ ਅਤੇ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media