ਅੰਮ੍ਰਿਤਸਰ, 24 ਜਨਵਰੀ (ਜਗਦੀਪ ਸਿੰਘ) – ਅੱਜ ਚੀਫ਼ ਖ਼ਾਲਸਾ ਦੀਵਾਨ ਐਜੂਕੇਸ਼ਨਲ ਕਮੇਟੀ ਵਲੋਂ ਪ੍ਰਕਾਸ਼ਿਤ ਕੀਤੀ ਗਈ ਪੁਸਤਕ ਵਿਸ਼ਵ ਸਿੱਖ ਵਿਦਿਅਕ
ਕਾਨਫੰਰਸਾਂ ਦਾ ਸੰਖੇਪ ਇਤਿਹਾਸ“ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਵੱਲੋਂ ਰਲੀਜ਼ ਕੀਤੀ ਗਈ।ਇਸ ਸਬੰਧ ਵਿਚ ਕਰਵਾਏ ਗਏ ਸਮਾਗਮ ਦਾ ਆਰੰਭ ਸਕੂਲ ਸ਼ਬਦ ਨਾਲ ਕਰਨ ਉਪਰੰਤ ਕਿਤਾਬ ਦੇ ਪ੍ਰਕਾਸ਼ਕ ਡਾ. ਸਰਬਜੀਤ ਸਿੰਘ ਛੀਨਾ ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ) ਅਤੇ ਸੰਤੋਖ ਸਿੰਘ ਸੇਠੀ (ਸਥਾਨਕ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ, ਐਡੀਸ਼ਨਲ ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ) ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਰਲੀਜ਼ ਕੀਤੀ ਗਈ ਪੁਸਤਕ ਵਿੱਚ ਚੀਫ਼ ਖ਼ਾਲਸਾ ਦੀਵਾਨ ਅਜੂਕੇਸ਼ਨਲ ਕਮੇਟੀ ਵੱਲੋਂ ਸਾਲ 1985 ਤੋ ਲੈ ਕੇ 2022 ਤੱਕ ਵੱਖ-ਵੱਖ ਸ਼ਹਿਰਾਂ ਵਿੱਚ ਆਯੋਜਿਤ 55ਵੀਂ ਤੋਂ ਲੈ ਕੇ 67ਵੀਂ ਸਿੱਖ ਵਿਦਿਅਕ ਕਾਨਫਰੰਸਾਂ ਦੌਰਾਨ ਕਰਵਾਏ ਗਏ ਪ੍ਰੋਗਰਾਮਾਂ ਅਤੇ ਸਿੱਖ ਬੁੱਧੀਜੀਵੀਆਂ ਵੱਲੋਂ ਪ੍ਰਗਟ ਕੀਤੇ ਗਏ ਵਿਚਾਰਾਂ ਨੂੰ ਲੜ੍ਹੀ ਵਿਚ ਪਰੋਦਿਆਂ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।ਉਹਨਾਂ ਸਿੱਖ ਵਿਦਿਅਕ ਕਾਨਫਰੰਸਾਂ ਸ਼ੁਰੂ ਹੋਣ ਦੇ ਇਤਿਹਾਸਕ ਪਿਛੋਕੜ, ਉਦੇਸ਼ਾਂ, ਸਮਾਜਿਕ ਅਤੇ ਧਾਰਮਿਕ ਪੱਖੋਂ ਕਾਨਫਰੰਸਾਂ ਦੇ ਸਾਰਥਿਕ ਨਤੀਜਿਆਂ ਅਤੇ ਵਿਦਿਆ ਦਾ ਚਾਨਣ ਫੈਲਾਉਦਿਆਂ ਸਿੱਖਾਂ ਦੀ ਆਰਥਿਕ ਅਤੇ ਵਿਦਿਅਕ ਉਨਤੀ ਵਿੱਚ ਵਿਦਿਅਕ ਕਾਨਫਰੰਸਾਂ ਦੇ ਯੋਗਦਾਨ ਬਾਬਤ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।ਉਹਨਾਂ ਨੇ ਕਿਹਾ ਕਿ ਐਜੂਕੇਸ਼ਨਲ ਕਮੇਟੀ ਵਲੋਂ 55ਵੀਂ ਵਿਦਿਅਕ ਕਾਨਫਰੰਸ ਤੋ ਪਹਿਲਾਂ ਆਯੋਜਿਤ ਕੀਤੀਆਂ ਗਈਆਂ।ਵਿਦਿਅਕ ਕਾਨਫਰੰਸਾਂ ਨਾਲ ਸਬੰਧਤ ਰਿਪੋਰਟਾਂ ਦਾ ਇਤਿਹਾਸ ਪੁਸਤਕ ਰੂਪ ਵਿਚ ਪਹਿਲਾਂ ਹੀ ਛਪਵਾਇਆ ਜਾ ਚੁੱਕਾ ਹੈ ਅਤੇ ਹੁਣ ਇਸ ਪੁਸਤਕ ਵਿਚ 55ਵੀਂ ਤੋ ਲੈ ਕੇ 67ਵੀਂ ਕਾਨਫਰੰਸ ਤੱਕ ਦੀ ਰਿਪੋਰਟ ਪੇਸ਼ ਕੀਤੀ ਗਈ ਹੈ।
ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਵਿਦਿਆਰਥੀਆਂ ਵਿੱਚ ਕਿਤਾਬਾਂ ਦੀ ਪੜ੍ਹਨ ਦੀ ਰੁਚੀ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਆਸ ਪ੍ਰਗਟ ਕੀਤੀ ਕਿ ਇਸ ਪੁਸਤਕ ਰਾਹੀਂ ਪੇਸ਼ ਕੀਤੇ ਗਏ ਵਿਦਵਾਨਾਂ ਅਤੇ ਮਹਾਂਪੁਰਸ਼ਾਂ ਦੇ ਵਿਚਾਰ, ਕਾਨਫਰੰਸ ਆਯੋਜਨ ਦੀਆਂ ਕਾਰਜਸ਼ੈਲੀਆਂ ਅਤੇ ਵੇਰਵੇ ਅਜੋਕੀ ਅਤੇ ਆਉਣ ਵਾਲੀ ਪੀੜ੍ਹੀ ਲਈ ਰਾਹ-ਦਸੇਰਾ ਸਾਬਤ ਹੋਣਗੇ।ਪ੍ਰੋ. ਸੂਬਾ ਸਿੰਘ ਨੇ ਵੀ ਕਾਨਫਰੰਸ ਸੰਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਮੋਕੇ ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ, ਆਨਰੇਰੀ ਜੁਆਇੰਟ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ, ਐਡੀ.ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ. ਐਸ.ਐਸ ਛੀਨਾ, ਅਜਾਇਬ ਸਿੰਘ ਅਭਿਆਸੀ, ਬੀਬੀ ਕਿਰਨਜੋਤ ਕੌਰ, ਮਨਮੋਹਨ ਸਿੰਘ, ਡਾ. ਸੂਬਾ ਸਿੰਘ, ਮੋਹਨਜੀਤ ਸਿੰਘ ਭੱਲਾ, ਪ੍ਰੋ. ਭੂਪਿੰਦਰ ਸਿੰਘ ਸੇਠੀ, ਡਾ. ਤਰਵਿੰਦਰ ਸਿੰਘ ਚਾਹਲ, ਕੁਲਜੀਤ ਸਿੰਘ ਸਾਹਨੀ, ਰਬਿੰਦਰਬੀਰ ਸਿੰਘ ਭੱਲਾ, ਪ੍ਰਦੀਪ ਸਿੰਘ ਵਾਲੀਆ ਅਤੇ ਹੋਰਨਾਂ ਮੈਂਬਰ ਸਾਹਿਬਾਨ ਸਮੇਤ ਡਾਇਰੈਕਟਰ ਡਾ. ਏ.ਪੀ ਚਾਵਲਾ, ਪ੍ਰਿੰਸੀਪਲ ਮਨਦੀਪ ਸਿੰਘ ਹਾਜ਼ਰ ਸਨ।
Check Also
DAV Public School Observes Bal Gangadhar Tilak Martyrdom Day
Amritsar, August 2 (Punjab Post Bureau) – DAV Public School Lawrence Road Amritsar solemnly observed …
Punjab Post Daily Online Newspaper & Print Media