ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ) – ਮੁੱਖ ਚੋਣ ਅਫ਼ਸਰ ਪੰਜਾਬ ਅਤੇ ਜਿਲ੍ਹਾ ਚੋਣ ਅਫ਼ਸਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਤੇ ਅੱਜ ਕੇਂਦਰੀ ਹਲਕੇ ਦੇ
ਹਿੰਦੂ ਕਾਲਜ ਢਾਬ ਖਟੀਕਾਂ ‘ਚ ਨੈਸ਼ਨਲ ਵੋਟਰ ਦਿਵਸ ਮਨਾਇਆ ਗਿਆ।ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ-ਕਮ-ਚੋਣਕਾਰ ਰਜਿਸਟਰੇਸ਼ਨ ਅਫ਼ਸਰ 017- ਸ੍ਰੀਮਤੀ ਅਮਨਦੀਪ ਕੌਰ ਅੰਮ੍ਰਿਤਸਰ ਕੇਂਦਰੀ ਮੁੱਖ ਮਹਿਮਾਨ ਵਜੋਂ ਪਹੁੰਚੇ।ਰਕੇਸ਼ ਜ਼ੋਸ਼ੀ ਪ੍ਰਿੰਸੀਪਲ ਹਿੰਦੂ ਕਾਲਜ ਨੇ ਉਨਾਂ ਨੂੰ ‘ਜੀ ਆਇਆਂ’ ਆਖਿਆ।ਕਾਲਜ ਵਲੋਂ ਸਿਖਿਆਰਥੀਆਂ ਕੋਲੋਂ ਰੰਗੋਲੀ ਤਿਆਰ ਕਰਵਾਈ ਗਈ।ਸਿਖਿਆਰਥੀਆਂ ਨੇ ਪੇਂਟਿੰਗ ਮੁਕਾਬਲੇ, ਸੰਗੀਤ, ਬੋਲੀਆਂ, ਭੰਗੜਾ, ਗਰੁੱਪ ਡਾਂਸ ਆਦਿ ਪਰਫਾਰਮੈਂਸ ਪੇਸ਼ ਕੀਤੀ।ਵਿਸ਼ੇਸ਼ ਤੌਰ ‘ਤੇ ਪਹੁੰਚੇ ਕੈਪਟਨ ਸੰਜੀਵ ਸ਼ਰਮਾ ਪ੍ਰਿੰਸੀਪਲ ਦਯਾਨੰਦ ਆਈ.ਟੀ.ਆਈ ਅੰਮ੍ਰਿਤਸਰ, ਬਰਿੰਦਰਜੀਤ ਸਿੰਘ ਨੋਡਲ ਅਫ਼ਸਰ ਸਵੀਪ 017- ਅੰਮ੍ਰਿਤਸਰ ਕੇਂਦਰੀ, ਦਿਨੇਸ਼ ਸੂਰੀ ਸੁਪਰਡੈਂਟ ਚੋਣ ਦਫ਼ਤਰ ਅੰਮ੍ਰਿਤਸਰ ਕੇਂਦਰੀ ਨੇ ਸਿਖਿਆਰਥੀਆਂ ਦੀ ਪ੍ਰਸੰਸਾ ਕੀਤੀ।
ਨਵਜੋਤ ਸਿੰਘ ਪ੍ਰਿੰਸੀਪਲ ਆਈ.ਟੀ.ਆਈ ਬੇਰੀ ਗੇਟ ਨੇ ਸਟਾਫ਼ ਅਤੇ ਸਿਖਿਆਰਥੀਆਂ ਨੂੰ ਈ.ਵੀ.ਐਮ ਮਸ਼ੀਨ ਦੀ ਪ੍ਰਦਰਸ਼ਨ ਦਿੱਤੀ ਅਤੇ ਮਸ਼ੀਨ ਦੀ ਪਾਰਦਸ਼ਤਾ ਬਾਰੇ ਜਾਣੂ ਕਰਵਾਇਆ।ਹਲਕੇ ਦੇ ਏ.ਈ.ਆਰ.ਓ 1,2 ਅਤੇ 3, ਸੁਪਰਵਾਈਜ਼ਰ ਅਤੇ ਬੀ.ਐਲਓ ਵੀ ਮੌਜ਼ੂਦ ਸਨ।ਵਧੀਕ ਡਿਪਟੀ ਕਮਿਸ਼ਨਰ ਨੇ 18 ਤੋਂ 19 ਸਾਲ ਦੇ ਨਵੇਂ ਰਜਿਸਟਰਡ ਹੋਏ ਵੋਟਰ ਸਿਖਿਆਰਥੀਆਂ ਨੂੰ ਸਨਮਾਨਿਤ ਕੀਤਾ।ਸਾਰਿਆਂ ਨੇ ਵੋਟਰ ਪ੍ਰਣ ਵੀ ਲਿਆ।ਸਾਰਾ ਪ੍ਰੋਗਰਾਮ ਬਰਿੰਦਰਜੀਤ ਸਿੰਘ ਨੋਡਲ ਅਫ਼ਸਰ ਸਵੀਪ ਨੇ ਕਾਲਜ ਦੀ ਨੋਡਲ ਅਫ਼ਸਰ ਸ੍ਰੀਮਤੀ ਰਿਤੂ ਜੇਤਲੀ ਅਤੇ ਸਮੂਹ ਸਟਾਫ਼ ਵਲੋਂ ਤਿਆਰ ਕਰਵਾਇਆ ਗਿਆ।
Check Also
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ
ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …
Punjab Post Daily Online Newspaper & Print Media