ਅੰਮ੍ਰਿਤਸਰ, 29 ਜਨਵਰੀ (ਜਗਦੀਪ ਸਿੰਘ) – ਸ਼੍ਰੀ ਜੇ.ਐਮ.ਡੀ.ਸੀ ਫਾਊਂਡੇਸ਼ਨ ਵਲੋਂ ਸ਼ੁਰੂ ਕੀਤੀ ਗਈ ਸ਼੍ਰੀ ਵੈਸ਼ਨੋ ਦੇਵੀ ਲਈ 41ਵੀਂ ਮਹੀਨਾਵਾਰ ਮੁਫਤ ਯਾਤਰਾ ਬੱਸ
28 ਜਨਵਰੀ ਦੀ ਰਾਤ ਨੂੰ ਹਾਲ ਗੇਟ ਤੋਂ ਰਵਾਨਾ ਕੀਤੀ ਗਈ।ਇੱਕ ਛੋਟੀ ਬੱਚੀ ਨੇ ਕੰਜ਼ਕ ਦੇ ਰੂਪ ਵਿੱਚ ਇਸ ਯਾਤਰਾ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਸੰਸਥਾ ਦੇ ਸੰਸਥਾਪਕ ਰਾਕੇਸ਼ ਰੌਕੀ ਮਹਾਜਨ ਨੇ ਦੱਸਿਆ ਕਿ ਮਹੀਨੇ ਦੀ 10 ਤੋਂ 12 ਤਰੀਕ ਤੱਕ ਬੁਕਿੰਗ ਕੀਤੀ ਜਾਂਦੀ ਹੈ।ਅੰਮ੍ਰਿਤਸਰ ਤੋਂ ਬੱਸ ਦੀ ਰਵਾਨਗੀ ਮੈਂਬਰ ਪ੍ਰਵੀਨ ਸਹਿਗਲ ਵਲੋਂ ਕਰਵਾਈ ਜਾਂਦੀ ਹੈ, ਜਦਕਿ ਯਾਤਰਾ ਦੌਰਾਨ ਸਾਰੀ ਦੇਖ-ਰੇਖ ਯੋਗੇਸ਼ ਮਹਾਜਨ ਅਤੇ ਰਾਜਿੰਦਰ ਭਾਟੀਆ ਕਰਦੇ ਹਨ।
ਅੰਮ੍ਰਿਤਸਰ ਤੋਂ ਰਵਾਨਾ ਹੋਣ ਸਮੇਂ ਯਾਤਰੂਆਂ ਲਈ ਬੱਸ ਵਿੱਚ ਸ਼ੁੱਧ ਪਾਣੀ, ਜੂਸ, ਟੌਫੀਆਂ, ਅੰਬ-ਪਾਪੜ, ਚਾਹ, ਮਠਿਆਈਆਂ ਅਤੇ ਸਨੈਕਸ ਦਾ ਪ੍ਰਬੰਧ ਕੀਤਾ ਜਾਂਦਾ ਹੈ, ਜਦਕਿ ਕਟੜਾ ਵਿੱਚ ਸਵੇਰ ਦੀ ਚਾਹ ਤੇ ਨਾਸ਼ਤਾ ਅਤੇ ਰਾਤ ਦਾ ਖਾਣਾ ਰਾਵਲਪਿੰਡੀ ਦੀ ਧਰਮਸ਼ਾਲਾ ਵਿੱਚ ਮੁਹੱਈਆ ਕਰਵਾਇਆ ਜਾਂਦਾ ਹੈ।
ਲੱਕੀ ਟਰੈਵਲ ਬੱਸ ਦੇ ਰਵਾਨਗੀ ਸਮਾਰੋਹ ਵਿੱਚ ਸੰਸਥਾਪਕ ਰਾਕੇਸ਼ ਰੌਕੀ ਮਹਾਜਨ, ਪ੍ਰਵੀਨ ਸਹਿਗਲ, ਗੋਰਵ ਸੂਦ, ਵਿਸ਼ਾਲ ਮਹਾਜਨ, ਯੋਗੇਸ਼ ਮਹਾਜਨ, ਰਾਜਿੰਦਰ ਭਾਟੀਆ, ਵਿਨੈ ਬਾਂਸਲ, ਅਚਿਨ ਕਪੂਰ, ਰਜ਼ਤ ਹਾਂਡਾ ਤੇ ਅਰੁਣ ਕੁਮਾਰ ਆਦਿ ਨੇ ਸ਼ਮੂਲੀਅਤ ਕੀਤੀ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media