ਸੰਗਰੂਰ, 29 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਵਲੋਂ ਗਣਤੰਤਰ ਦਿਵਸ ਮੌਕੇ ਪੁਲਿਸ ਲਾਈਨ ਸਟੇਡੀਅਮ ਵਿਖੇ ਖੂਨਦਾਨ ਕੈਂਪ
ਬਲੱਡ ਬੈਂਕ ਦੇ ਡਾਕਟਰਾਂ ਦੀ ਟੀਮ ਦੀ ਅਗਵਾਈ ‘ਚ ਲਗਾਇਆ ਗਿਆ।ਕੈਂਪ ਦਾ ਉਦਘਾਟਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੀਤਾ।ਉਨ੍ਹਾਂ ਲਾਇਨਜ਼ ਕਲੱਬ ਵਲੋਂ ਮਨੁੱਖਤਾ ਲਈ ਕੀਤੇ ਜਾ ਰਹੇ ਕਾਰਜ਼ਾਂ ਦੀ ਸ਼ਲਾਘਾ ਕੀਤੀ।ਕਲੱਬ ਵਲੋਂ ਹਰ ਸਾਲ ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ਮੌਕੇ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ।ਇਸ ਵਿੱਚ ਇਕੱਤਰ ਕੀਤੇ ਗਏ ਖੂਨ ਦੇ ਯਨਿਟ ਸਿਵਲ ਹਸਪਤਾਲ ਸੰਗਰੂਰ ਨੂੰ ਭੇਜੇ ਜਾਂਦੇ ਹਨ।ਗਣਤੰਤਰ ਦਿਵਸ ਮੌਕੇ ਇਹ 35ਵਾਂ ਖੂਨਦਾਨ ਕੈਂਪ ਸੀ।ਮੌਜ਼ੂਦ ਸੀ।ਕੈਬਨਿਟ ਮੰਤਰੀ ਦੇ ਨਾਲ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਾਵਰ, ਐਸ.ਐਸ.ਪੀ ਸੰਗਰੂਰ ਸਰਤਾਜ ਸਿੰਘ ਚਾਹਲ, ਸੰਗਰੂਰ ਤੋਂ ਵਿਧਾਇਕਾ ਸ੍ਰੀਮਤੀ ਨਰਿੰਦਰ ਕੌਰ ਭਾਰਜ ਅਤੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਵਰਿੰਦਰ ਗੋਇਲ ਹਾਜ਼ਰ ਸਨ।ਲਾਇਨਜ਼਼ ਕਲੱਬ ਦੇ ਤਿੰਨ ਮੈਂਬਰਾਂ ਲਾਇਨ ਸੰਦੀਪ ਮਿੱਤਲ, ਲਾਇਨ ਹੈਪੀ ਗੋਇਲ, ਲਾਇਨ ਵਿਜੇ ਸਿੰਗਲਾ ਨੇ ਵੀ ਖੂਨਦਾਨ ਕੀਤਾ।
ਇਸ ਮੌਕੇ ਕਲੱਬ ਦੇ ਪ੍ਰਧਾਨ ਸੁਖਮਿੰਦਰ ਸਿੰਘ ਭੱਠਲ, ਸਕੱਤਰ ਵਿਨੋਦ ਕੁਮਾਰ ਦੀਵਾਨ, ਲਾਇਨ ਕਰਨਬੀਰ ਸਿੰਘ ਮਾਨ, ਲਾਇਨ ਜਸਪਾਲ ਸਿੰਘ ਰਤਨ, ਲਾਇਨ ਵਿਸ਼ਾਲ ਛਾਬੜਾ, ਲਾਇਨ ਮੁਕੇਸ਼ ਸ਼ਰਮਾ, ਲਾਇਨ ਪ੍ਰਿਤਪਾਲ ਸਿੰਘ, ਲਾਇਨ ਸੰਦੀਪ ਮਿੱਤਲ, ਲਾਇਨ ਹੈਪੀ ਗੋਇਲ, ਲਾਇਨ ਚਮਨ ਸਡਾਨਾ, ਲਾਇਨ ਵਿਜੇ ਸਿੰਗਲਾ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media