
ਬਠਿੰਡਾ 30 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਿੱਖ ਪੰਥ ਦੀ ਅੱਡਰੀ ਹੋਂਦ ਹਸਤੀ ਦਾ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਸੰਗਤਾਂ ਸਿੰਘ ਸਾਹਿਬ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦਾ ਸਹਿਯੋਗ ਦੇਣ ਤਾਂ ਜੋ ਸਿੱਖ ਕੌਮ ਵਿਰੋਧੀ ਤਾਕਤਾਂ ਵੱਲੋਂ ਬੁਣੀ ਜਾ ਰਹੀ ਸ਼ਾਜਿਸ਼ ਨਾ ਹੋ ਸਕੇ।ਇਹ ਸ਼ਬਦ ਸਰਦਾਰੀਆਂ ਯੂਥ ਚੈਰੀਟੇਬਲ ਟਰਸਟ ਪੰਜਾਬ ਦੇ ਚੇਅਰਮੈਨ ਸਤਿਨਾਮ ਸਿੰਘ ਦਬੜ੍ਹੀਖਾਨਾਂ ਨੇ ਇਕ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ‘ਚ ਕਹੇ।ਉਨਾਂ ਕਿਹਾ ਕਿ ਕੁਝ ਬ੍ਰਾਹਮਣਵਾਦੀ ਤਾਕਤਾਂ ਅਨੋਕਾਂ ਕੁਰਬਾਨੀਆਂ ਕਰਕੇ ਆਪਣੀ ਵੱਖਰੀ ਹੌਂਦ ਹਸਤੀ ਕਾਇਮ ਕਰਨ ਵਾਲੇ ਸਿੱਖ ਪੰਥ ਨੂੰ ਹਿੰਦੂ ਸਾਬਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ।ਜਿਸ ਕਾਰਨ ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਵਿਵਾਦ ਖੜ੍ਹਾ ਕਰਕੇ ਕੌਮ ਨੂੰ ਦੁਬਿੱਧਾ ‘ਚ ਪਾਇਆ ਜਾ ਰਿਹਾ ਹੈ।ਪਰ ਸਰਦਾਰੀਆਂ ਯੂਥ ਚੈਰੀਟੇਬਲ ਟਰੱਸਟ ਵੱਲੋਂ ਜਿਸ ਤਰ੍ਹਾਂ ਦਸਤਾਰ ਦੀ ਸ਼ਾਨ ਬਹਾਲ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ ਉਸੇ ਹੀ ਤਰ੍ਹਾਂ ਸਿੱਖ ਕੌਮ ਦੀ ਅੱਡਰੀ ਹਸਤੀ ਦਾ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਲਈ ਯਤਨ ਜ਼ਾਰੀ ਰੱਖਣ ਅਤੇ ਕੌਮ ਤੇ ਹੋ ਰਹੇ ਬ੍ਰਾਹਮਣਵਾਦੀ ਹਮਲਿਆਂ ਵਿਰੁੱਧ ਤਖਤ ਸ਼੍ਰੀ ਦਮਦਮਾਂ ਸਾਹਿਬ ਜੀ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਲਏ ਗਏ ਸਟੈਂਡ ਦੀ ਉਹ ਪੂਰੀ ਤਰ੍ਹਾਂ ਹਮਾਇਤ ਕਰਦੇ ਹਨ ਅਤੇ ਇਸ ਸਬੰਧ ਵਿਚ ਉਹ ਸਮੁੱਚੀਆਂ ਸਿੱਖ ਜੱਥੇਬੰਦੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਧੜੇਬੰਦੀਆਂ ਜਾਂ ਆਪਸੀ ਵਾਦ-ਵਿਵਾਦ ਤੋਂ ਦੂਰ ਰਹਿ ਕੇ ਗੁਰਬਾਣੀ ਅਤੇ ਗੁਰ ਇਤਿਹਾਸ ਤੋਂ ਪ੍ਰੇਰਣਾ ਲੈਦਿਆਂ ਮੂਲ ਨਾਨਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਲਈ ਜਥੇਦਾਰ ਨੰਦਗੜ੍ਹ ਦੀ ਅਗਵਾਈ ਹੇਠ ਇਕੱਤਰ ਹੋਣ।ਇਸ ਮੌਕੇ ਟਰਸਟ ਦੇ ਮੁੱਖ ਸਲਾਹਕਾਰ ਪੰਜਾਬ ਹਰਦੀਪ ਸਿੰਘ ਖਾਲਸਾ, ਮੈਨੇਜ਼ਰ ਕੁਲਦੀਪ ਸਿੰਘ ਦਬੜ੍ਹੀਖਾਨਾਂ, ਗੁਰਪ੍ਰੀਤ ਸਿੰਘ ਜੰਡੂ, ਬਲਦੇਵ ਸਿੰਘ ਸਾਹੀਵਾਲ, ਅੰਮ੍ਰਿਤਪਾਲ ਸਿੰਘ ਰੋਮਾਨਾ, ਮਨਿੰਦਰ ਸਿੰਘ ਸ਼੍ਰੀ ਅੰਮ੍ਰਿਤਸਰ ਸਾਹਿਬ ਆਦਿ ਹਾਜ਼ਰ ਸਨ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media