ਅੰਮ੍ਰਿਤਸਰ, 5 ਮਾਰਚ (ਜਗਦੀਪ ਸਿੰਘ) – ਸਕੂਲਾਂ ਦੇ ਵਿਦਿਆਰਥੀਆਂ ਦਾ ਖੇਡਾਂ ਵਿਚ ਰੁਝਾਨ ਵਧਾਉਣ ਅਤੇ ਖੇਡਾਂ ਦੇ ਮਿਆਰ ਨੂੰ ਉਪਰ ਚੁੱਕਣ ਹਿੱਤ ਅੱਜ
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਦੀ ਅਗਵਾਈ ਹੇਠ ਦੀਵਾਨ ਦੇ ਮੁੱਖ ਦਫ਼ਤਰ ਵਿਖੇ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਦੀਵਾਨ ਅਹੁੱਦੇਦਾਰਾਂ ਦੇ ਨਾਲ-ਨਾਲ ਖੇਡਾਂ ਦੇ ਵਿਕਾਸ ਲਈ ਸੰਗਠਿਤ ਕੀਤੀ ਗਈ ਸਬ-ਕਮੇਟੀ ਦੇ ਮੈਂਬਰ ਸਾਹਿਬਾਨ ਵੀ ਹਾਜ਼ਰ ਸਨ।ਇਸ ਮੀਟਿੰਗ ਦੌਰਾਨ ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ 50 ਸਕੂਲਾਂ ਵਿੱਚ ਰਾਸ਼ਟਰੀ/ਅੰਤਰ ਰਾਸ਼ਟਰੀ ਪੱਧਰ ਦੀਆਂ ਤਕਨੀਕਾਂ ਅਤੇ ਸੁਵਿਧਾਵਾਂ ਨਾਲ ਸੁਸੱਜਿਤ ਬੈਡਮਿੰਟਨ ਕੋਰਟ, ਅਤਿ ਆਧੁਨਿਕ ਬਾਸਕੇਟ ਬਾਲ ਮੈਦਾਨ, ਸਕੇਟਿੰਗ ਰਿੰਕ ਅਤੇ ਇਨਡੋਰ ਪਲੇਅ ਗਰਾਊਂਡਜ਼ ਦੇ ਨਾਲ-ਨਾਲ ਖੇਡਾਂ ਲਈ ਮਲਟੀਪਰਪਜ਼ ਹਾਲ ਬਣਾਉਣ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਸਮੂਹ ਚੀਫ਼ ਖ਼ਾਲਸਾ ਦੀਵਾਨ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁੱਢਲੇ ਪੱਧਰ ‘ਤੇ ਹੀ ਕੋਮਾਂਤਰੀ ਅਤੇ ਗਲੋਬਲ ਖੇਡ ਮੁਕਾਬਲਿਆਂ ਲਈ ਤਿਆਰ ਕੀਤਾ ਜਾ ਸਕੇ।ਦੀਵਾਨ ਦੇ ਸਮੂਹ 50 ਸਕੂਲਾਂ ਦੇ ਬੈਡਮਿੰਟਨ ਕੋਰਟਾਂ ਨੂੰ ਅਤਿ ਆਧੁਨਿਕ ਸਿੰਥੈਟਿਕ ਅਕਰੈਲਿਕ ਟਾਈਲਾਂ ਨਾਲ ਲੈਸ ਕਰਨ ਦਾ ਨਿਰਣਾ ਲਿਆ ਗਿਆ।ਡਾ. ਨਿੱਜ਼ਰ ਵਲੋਂ ਖੇਡ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਜਲਦ ਹੀ ਸਕੂਲਾਂ ਵਿਚ ਖੇਡ ਮੈਦਾਨਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕਿਹਾ ਗਿਆ।ਪ੍ਰਧਾਨ ਡਾ. ਨਿੱਜ਼ਰ ਅਤੇ ਆਨਰੇਰੀ ਸਕੱਤਰ ਕੱਥੂਨੰਗਲ ਨੇ ਸਾਂਝੇ ਤੌਰ ਤੇ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਵਲੋਂ ਸਿੱਖੀ ਅਤੇ ਸਿੱਖਿਆ ਦੇ ਪ੍ਰਚਾਰ-ਪ੍ਰਸਾਰ ਦੇ ਨਾਲ-ਨਾਲ ਸਰੀਰਿਕ ਤੰਦਰੁਸਤੀ ਦਾ ਆਧਾਰ ਖੇਡਾਂ ਦੇ ਵਿਕਾਸ ਦੇ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਅਤੇ।ਹਰ ਵਰ੍ਹੇ ਆਯੋਜਿਤ ਹੋਣ ਵਾਲੇ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਖੇਡ ਟੂਰਨਾਮੈਂਟਾਂ ਦੌਰਾਨ ਹਰ ਸੀ.ਕੇ.ਡੀ ਵਿਦਿਆਰਥੀ ਦੀ ਖੇਡਾਂ ਵਿਚ ਸਮੂਲੀਅਤ ਯਕੀਨੀ ਬਣਾਈ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਉਪਰੋਕਤ ਉਪਰਾਲਿਆਂ ਰਾਹੀਂ ਬੱਚਿਆਂ ਨੂੰ ਉੱਚ ਤਕਨੀਕੀ ਖੇਡ ਸਹੂਲ਼ਤਾਂ ਦੇ ਕੇ ਭਵਿੱਖ ਦੇ ਰਾਸ਼ਟਰੀ/ ਅੰਤਰਰਾਸ਼ਟਰੀ ਖਿਡਾਰੀ ਵਜੋਂ ਤਿਆਰ ਕਰਨਾ ਹੀ ਚੀਫ਼ ਖ਼ਾਲਸਾ ਦੀਵਾਨ ਦਾ ਮਨੋਰਥ ਹੈ।
ਮੀਟਿੰਗ ਵਿਚ ਚੀਫ਼ ਖ਼ਾਲਸਾ ਦੀਵਾਨ ਦੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਆਨਰੇਰੀ ਸਕੱਤਰ ਰਮਨੀਕ ਸਿੰਘ ਫਰੀਡਮ, ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਐਡੀ. ਆਨਰੇਰੀ ਸਕੱਤਰ ਅਤੇ ਮੁੱਖ ਦਫ਼ਤਰ ਮੈਂਬਰ ਇੰਚਾਰਜ਼ ਸੁਖਜਿੰਦਰ ਸਿੰਘ ਪ੍ਰਿੰਸ, ਗੁਰਪ੍ਰੀਤ ਸਿੰਘ ਸੇਠੀ, ਰਾਬਿੰਦਰਬੀਰ ਸਿੰਘ ਭੱਲਾ, ਅਵਤਾਰ ਸਿੰਘ ਘੁੱਲਾ, ਮੋਹਨਜੀਤ ਸਿੰਘ ਭੱਲਾ, ਲਖਵਿੰਦਰ ਸਿੰਘ ਢਿੱਲੋਂ, ਡਾਇਰੈਕਟਰ ਡਾ. ਅੰਮ੍ਰਿਤਪਾਲ ਸਿੰਘ ਚਾਵਲਾ, ਜੁਆਇੰਟ ਡਾਇਰੈਕਟਰ ਖੇਡਾਂ ਦਪਿੰਦਰ ਸਿੰਘ ਅਤੇ ਹੋਰ ਦੀਵਾਨ ਮੈਂਬਰ ਹਾਜ਼ਰ ਸਨ।
Check Also
ਆਰ.ਆਰ.ਆਰ ਕੰਪਨੀ ਨਾਲ ਠੋਸ ਕਚਰਾ ਇਕੱਠਾ ਕਰਨ ਸਬੰਧੀ ਸਮੀਖਿਆ ਮੀਟਿੰਗ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਕਮਿਸ਼ਨਰ, ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ …
Punjab Post Daily Online Newspaper & Print Media