Monday, July 27, 2026

ਪੀ.ਐਨ.ਬੀ ਸੈਂਟਰ ਮੱਲ੍ਹੀਆਂ ਵਿਖੇ ਦਿੱਤੀ ਜਾਂਦੀ ਹੈ ਮੁਫਤ ਟ੍ਰੇਨਿੰਗ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ) – ਪੰਜਾਬ ਨੈਸ਼ਨਲ ਬੈਂਕ ਦੁਆਰਾ ਸਥਾਪਿਤ ਅਤੇ ਭਾਰਤ ਸਰਕਾਰ ਦੁਆਰਾ ਵਿੱਤ ਫੰਡਿਤ ਦਿਹਾਤੀ ਸਵੈ-ਰੋਜਗਾਰ ਸਿਖਲਾਈ ਸੰਸਥਾ ਮੱਲੀਆਂ (ਅੰਮ੍ਰਿਤਸਰ) ਦੁਆਰਾ ਬੇਰੁਜ਼ਗਾਰ ਲੜਕੇ ਲੜਕੀਆਂ ਜ਼ਿਨ੍ਹਾਂ ਦੀ ਉਮਰ 18 ਸਾਲ ਤੋਂ 45 ਸਾਲ ਹੋਵੇ, ਉਨ੍ਹਾਂ ਨੂੰ ਸਵੈ-ਰੋਜਗਾਰ ਸਥਾਪਿਤ ਕਰਨ ਲਈ ਵੱਖ-ਵੱਖ ਕਿੱਤੇ ਸ਼ੁਰੂ ਕਰਨ ਵਾਸਤੇ ਵੱਖ-ਵੱਖ ਕੋਰਸਾਂ ਤਹਿਤ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ।ਡਾਇਰੈਕਟਰ ਪੀ.ਐਨ.ਬੀ ਆਰਸੈਟੀ ਮਲ੍ਹੀਆਂ ਮੈਡਮ ਰੇਨੂੰ ਅਰੋੜਾ ਨੇ ਦੱਸਿਆ ਕਿ ਇਸ ਸੰਸਥਾ ਦੁਆਰਾ ਸਿਖਲਾਈ ਦੌਰਾਨ, ਮੁਫਤ ਭੋਜਨ ਅਤੇ ਮੁਫਤ ਰਹਿਣ ਦਾ ਪ੍ਰਬੰਧ ਵੀ ਸੰਸਥਾ ਦੀ ਬਿਲਡਿੰਗ ਵਿੱਚ ਕੀਤਾ ਗਿਆ ਹੈ।ਇਸ ਦੇ ਨਾਲ ਹੀ ਟ੍ਰੇਨਿੰਗ ਉਪਰੰਤ ਆਪਣਾ ਸਵੈ-ਰੋਜਗਾਰ ਸ਼ੁਰੂ ਕਰਨ ਅਤੇ ਉਸ ਨੂੰ ਸਥਾਪਿਤ ਕਰਨ ਲਈ ਵੀ ਆਰਥਿਕ ਮਦਦ ਹਿੱਤ ਕਰਜ਼ਾ ਹੀ ਸਾਡਾ ਮਕਸਦ ਹੈ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …