Tuesday, September 22, 2026

ਮਾਰੂਤੀ ਸਜੂਕੀ ਵਲੋਂ ਸਰਕਾਰੀ ਆਈ.ਟੀ.ਆਈ ਵਿਖੇ ਲਗਾਈ ਗਈ ਟ੍ਰੇਨਿੰਗ

ਅੰਮ੍ਰਿਤਸਰ 13 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਅਤੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਤਕਨੀਕੀ ਸਿੱਖਿਆ ਦੇ ਪ੍ਰਤੀ ਰੁਝਾਨ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਅਤੇ ਪ੍ਰਿੰਸੀਪਲ ਸਕੱਤਰ, ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਵਧੀਕ ਡਾਇਰੈਕਟਰ ਉਦਯੋਗਿਕ ਸਿਖਲਾਈ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਰਕਾਰੀ ਆਈ.ਟੀ.ਆਈ ਰਣਜੀਤ ਐਵਨਿਊ ਦੇ ਮੋਟਰ ਮਕੈਨਿਕ ਟਰੇਡ ਦੇ ਸਟੂਡੈਂਟਾਂ ਦੀ ਟ੍ਰੇਨਿੰਗ ਨੂੰ ਅਪਗ੍ਰੇਡ ਕਰਨ ਦੇ ਲਈ ਮਾਰੂਤੀ ਸਜੂਕੀ ਇੰਡੀਆ ਲਿਮ. ਗੁੜਗਾਵਾਂ ਦੇ ਨਾਲ ਸੰਸਥਾ ਦੇ ਪ੍ਰਿੰਸੀਪਲ ਕੈਪਟਨ ਸੰਜੀਵ ਸ਼ਰਮਾ ਦੇ ਵੱਲੋਂ ਐਮ.ਓ.ਯੂ ਸਾਈਨ ਕੀਤਾ ਗਿਆ।
ਮਾਰੂਤੀ ਦੇ ਮਿਸਟਰ ਸਾਰਥਕ ਭਾਰਗਵ ਰਿਜ਼ਨਲ ਸਕਿਲ ਡਿਵੈਲਪਮੈਂਟ ਮੈਨੇਜਰ (ਪੰਜਾਬ, ਹਰਿਆਣਾ ਜੰਮੂ ਕਸ਼ਮੀਰ ਅਤੇ ਹਿਮਾਚਲ), ਅੰਮ੍ਰਿਤਪਾਲ ਸਿੰਘ ਮਾਰੂਤੀ ਸਜ਼ੂਕੀ ਅਤੇ ਗੌਰਮੈਂਟ ਆਈ.ਟੀ.ਆਈ ਲੜਕੀਆਂ ਅੰਮ੍ਰਿਤਸਰ ਦੇ ਪ੍ਰਿੰਸੀਪਲ ਨਵਜੋਤ ਸਿੰਘ ਧੂਤ ਅਤੇ ਸਬੰਧਿਤ ਟਰੇਡ ਦੇ ਇੰਸਟਰਕਟਰ ਗੁਰਮੀਤ ਸਿੰਘ ਹਾਜ਼ਰ ਸਨ।ਐਮ.ਓ.ਯੂ ਤਹਿਤ ਮਾਰੂਤੀ ਸਜ਼ੂਕੀ ਇੰਡੀਆ ਲਿਮ. ਸਰਕਾਰੀ ਆਈ.ਟੀ.ਆਈ ਰਣਜੀਤ ਐਵਨਿਊ ਦੇ ਸਟਾਫ ਅਤੇ ਸਟੂਡੈਂਟਾਂ ਨੂੰ ਹਾਈ ਗ੍ਰੇਡ ਇਲੈਕਟ੍ਰੀਕਲ ਵਹੀਕਲ ਦੀ ਟ੍ਰੇਨਿੰਗ ਅਤੇ ਟ੍ਰੇਨਿੰਗ ਦੇ ਨਾਲ ਕੰਮ ਆਉਣ ਵਾਲੇ ਤਕਰੀਬਨ ਡੇਢ ਲੱਖ ਰੁਪਏ ਦਾ ਸਾਜ਼ੋ ਸਮਾਨ ਦਿੱਤਾ ਜਾਵੇਗਾ ਅਤੇ ਬਾਅਦ ਵਿੱਚ ਲੋਕਲ ਸਰਵਿਸ ਸਟੇਸ਼ਨ ਦੇ ‘ਤੇ ਨੋਕਰੀ ਵੀ ਲਗਾ ਕੇ ਦੇਣਗੇ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …