ਅੰਮ੍ਰਿਤਸਰ, 14 ਮਾਰਚ (ਸੁਖਬੀਰ ਸਿੰਘ) – ਸਿਹਤ ਵਿਭਾਗ ਵਲੋਂ ਵਿਸ਼ਵ ਨੋ ਸਮੋਕਿੰਗ ਦਿਵਸ ਮੌਕੇ ਜਨਤਕ ਥਾਵਾਂ ‘ਤੇ ਤੰਬਾਕੁਨੋਸ਼ੀ ਕਰਨ ਵਾਲਿਆਂ 17 ਲੋਕਾਂ ਦੇ ਚਲਾਣ ਕੱਟੇ ਗਏ ਅਤੇ ਨਾਲ ਹੀ ਉਹਨਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ।ਸਿਵਲ ਸਰਜਨ ਅੰਮ੍ਰਿਤਸਰ ਡਾ. ਵਿਜੇ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੂਸਾਰ ‘ਵਿਸ਼ਵ ਨੋ ਸਮੋਕਿੰਗ ਦਿਵਸ’ ਮੌਕੇ ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਸੰਬਧੀ ਅੱਜ ਸਥਾਨਕ ਦਫਤਰ ਸਿਵਲ ਸਰਜਨ ਵਿਖੇ ਤੋਂ ਜਿਲ੍ਹਾ ਨੋਡਲ ਅਫਸਰ ਐਨ.ਟੀ.ਸੀ.ਪੀ ਕਮ ਡੀ.ਡੀ.ਐਚ.ਓ ਡਾ. ਜਗਨਜੋਤ ਕੌਰ ਦੀ ਅਗਵਾਈ ਹੇਠਾਂ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ।ਜਿਸ ਵਿਚ ਜਿਲਾ੍ਹ ਐਮ.ਈ.ਆਈ. ਅਮਰਦੀਪ ਸਿੰਘ, ਡਾ. ਤਰਨਦੀਪ ਕੌਰ, ਐਸ.ਆਈ ਪਰਮਜੀਤ ਸਿੰਘ, ਮੰਗਲ ਸਿੰਘ, ਰਜਿੰਦਰ ਸਿੰਘ, ਰਸ਼ਪਾਲ ਸਿੰਘ ਅਤੇ ਬਲਜੀਤ ਸਿੰਘ ਸ਼ਾਮਿਲ ਸਨ।
ਇਸ ਟੀਮ ਵਲੋਂ ਸ਼ਹਿਰ ਦੇ ਵੱਖ-ਵੱਖ ਇਲਕਿਆਂ ਵਿੱਚ ਲਗਭਗ 25 ਤੰਬਾਕੂ ਵਿਕਰੇਤਾਵਾਂ ਦੀ ਜਾਂਚ ਕੀਤੀ ਗਈ।ਇਸ ਦੌਰਾਨ ਕੋਰਟ ਰੋਡ ਮਾਡਲ ਟਾਊਨ ਅਤੇ ਰਾਣੀ ਕਾ ਬਾਗ ਦੇ ਇਲਾਕਿਆਂ ਵਿੱਚ ਪਬਲਿਕ ਸਥਾਨਾਂ ‘ਤੇ ਸਿਗਰਟ ਪੀਣ ਵਾਲੇ 17 ਲੋਕਾਂ ਦੇ ਮੌਕੇ ‘ਤੇ ਜੁਰਮਾਨਾ ਚਲਾਣ ਕੀਤੇ ਗਏ।ਪੰਜਾਬ ਸਰਕਾਰ ਵਲੋਂ ਐਨ.ਟੀ.ਸੀ.ਪੀ ਤਹਿਤ ਸਮੂਹ ਤੰਬਾਕੂ ਵਿਕ੍ਰੇਤਾਵਾਂ ਨੂੰ ਚੇਤਾਵਨੀ ਦਿੰਦਿਆ ਹਦਾਇਤਾਂ ਜਾਰੀ ਕੀਤੀਆਂ।ਟੀਮ ਨੇ ਕਿਹਾ ਕਿ ਈ-ਸਿਗਰਟ ਪੀਣਾਂ ਜਾਨਲੇਵਾ ਹੋ ਸਕਦਾ ਹੈ, ਇਸ ਨਾਲ ਬਹੁਤ ਸਾਰੀਆਂ ਫੇਫੜਿਆਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ ਅਤੇ ਕੈਂਸਰ ਹੋਣ ਦਾ ਖਤਰਾ ਵਧ ਸਕਦਾ ਹੈ, ਇਸ ਲਈ ਜੇਕਰ ਕੋਈ ਵੀ ਤੰਬਾਕੂ ਵਿਕ੍ਰੇਤਾ ਬਿਨਾਂ ਮਾਪਦੰਡ ਵਾਲਾ ਤੰਬਾਕੂ ਸਮਾਨ (ਇਮਪੋਰਟਿਡ ਸਿਗਰਟ) ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਧਾਰਾ 20 ਤਹਿਤ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਤੋਂ ਇਲਾਵਾ ਪਬਲਿਕ ਸਥਾਨਾਂ ਤੇ ਸਿਗਰਟਨੋਸ਼ੀ ਕਰਨਾਂ ਅਤੇ ਖੁੱਲੀ ਸਿਗਰਟ ਵੇਚਣਾ ਵੀ ਸਜ਼ਾ/ਜ਼ੁਰਮਾਨੇ ਯੋਗ ਅਪਰਾਧ ਹੈ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media