Friday, July 3, 2026

 ਮੁੱਖ ਮੰਤਰੀ ਸ. ਬਾਦਲ ਵਲੋਂ ਚੜ੍ਹਦੀਕਲਾ ਟਾਈਮਜ਼ ਟੀ.ਵੀ ‘ਤੇ ਸ਼ੁੱਧ ਸਹਿਜ ਪਾਠ ਦਾ ਕੀਤਾ ਸ਼ੁੱਭ ਆਰੰਭ

PPN3112201408

ਅੰਮ੍ਰਿਤਸਰ, 31 ਦਸੰਬਰ (ਸੁਖਬੀਰ ਸਿੰਘ) ਸਿੱਖ ਇਤਿਹਾਸ ਵਿਚ ਪਹਿਲੀ ਵਾਰੀ ਵਿਸ਼ਵ ਭਰ ਦੀ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਅਤੇ ਸ਼ੁੱਧ ਸਹਿਜ ਪਾਠ ਸੁਨਣ ਅਤੇ ਟਾਈਮ ਟੀ.ਵੀ. ਚੈਨਲ ‘ਤੇ ਦੇਖ ਸਕੇਗੀ।ਇਸ ਸਬੰਧੀ ਸ੍ਰੀ ਦਰਬਾਰ ਸਾਹਿਬ ਸੂਚਨਾ ਕੇਂਦਰ ਵਿਖੇ ਕਰਵਾਏ ਸਮਾਗਮ ਜਿਸ ਵਿਚ ਮੁੱਖ ਮੰਤਰੀ ਸz. ਪਰਕਾਸ਼ ਸਿੰਘ ਬਾਦਲ ਨੇ ਸ਼ਿਰਕਤ ਕੀਤੀ ਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਅਰਦਾਸ ਕਰਨ ਉਪਰੰਤ ਸਹਿਜ਼ ਪਾਠ ਦੀ ਆਰੰਭਤਾ ਕੀਤੀ ਗਈ।ਇਸ ਮੌਕੇ ਸ. ਬਲਵਿੰਦਰ ਸਿੰਘ ਭੂੰਦੜ ਤੇ ਚੜ੍ਹਦੀਕਲਾ ਟਾਈਮ ਟੀ.ਵੀ. ਦੇ ਚੇਅਰਮੈਨ ਸz. ਜਗਜੀਤ ਸਿੰਘ ਦਰਦੀ ਵੀ ਮੌਜੂਦ ਸਨ।
ਇਥੇ ਦੱਸਣਯੋਗ ਹੈ ਕਿ ਸਹਿਜ ਪਾਠ ਦਾ ਸੁਰੀਲੀ ਆਵਾਜ਼ ਵਿਚ ਉਚਾਰਨ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੁਆਰਾ ਕੀਤਾ ਗਿਆ ਹੈ। ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਮੁੱਖ ਮੰਤਰੀ ਪੰਜਾਬ ਸz. ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬਾਰਨ ਦੁਆਰਾ ਤਿਆਰ ਕਰਵਾਏ ਸਹਿਜ ਪਾਠ ਦੀ ਵੀਡੀਓ ਸੀ.ਡੀ. ਵੀ ਭੇਟ ਕੀਤੀ ਗਈ ਤੇ ਸਨਮਾਨ ਚਿੰਨ ਵੀ ਭੇਂਟ ਕੀਤੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸੰਥਿਆ ਸਹਿਜ ਪਾਠ ਦੀ ਰਿਕਾਰਡਿੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬੋਰਨ ਆਸਟਰੇਲੀਆ ਨੇ ਕਰੋੜਾਂ ਰੁਪਏ ਖਰਚ ਕਰਕੇ ਕੀਤੀ ਜੋ ਇਸ ਸਮੇਂ ਮੁਕੰਮਲ ਹੋ ਚੁੱਕੀ ਹੈ। ਪਾਠ ਸਵੇਰੇ 10.30 ਵਜੇ ਤੋਂ 11.00 ਵਜੇ ਤੱਕ ਹਰ ਰੋਜ਼ ਅੱਧਾ ਘੰਟਾ ਟੈਲੀਕਾਸਟ ਕੀਤਾ ਜਾਵੇਗਾ। ਇਹ ਉਚਾਰਨ ਯੂ ਟਯੂਬ, ਫੇਸਬੁੱਕ, ਮੋਬਾਇਲ ਫੋਨਾਂ ਅਤੇ ਟਵਿੱਟਰ ਕਰਕੇ ਸਾਰੇ ਮਲਟੀ ਮੀਡੀਆ ‘ਤੇ ਵੀ ਵੇਖਿਆ ਜਾ ਸਕੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਬਲਵਿੰਦਰ ਸਿੰਘ ਭੂੰਦੜ ਸੀਨੀਅਰ ਅਕਾਲੀ ਨੇਤਾ, ਸ. ਦਲਮੇਘ ਸਿੰਘ, ਸ. ਰੂਪ ਸਿੰਘ (ਦੋਵੇਂ ਸਕੱਤਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ), ਸ. ਦਲਜੀਤ ਸਿੰਘ ਬੇਦੀ ਐਡਸ਼ੀਨਲ ਸਕੱਤਰ, ਸ. ਮਨਜੀਤ ਸਿੰਘ, ਸ. ਰਾਮ ਸਿੰਘ (ਦੋਵੇਂ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ), ਸ. ਵੀਰ ਸਿੰਘ ਲੋਪੋਕੇ ਚੇਅਰਮੈਨ, ਟਾਈਮ ਟੀ.ਵੀ. ਚੜ੍ਹਦੀਕਲਾ ਦੇ ਚੇਅਰਮੈਨ ਸz. ਜਗਜੀਤ ਸਿੰਘ ਦਰਦੀ ਆਦਿ ਹਾਜ਼ਰ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply