Monday, June 2, 2025
Breaking News

ਈ.ਐਨ.ਟੀ ਡਾਕਟਰਾਂ ਦੀ ਕਾਨਫਰੰਸ ਵਿੱਚ ਪਸ਼ੋਨਤਰੀ ਮੁਕਾਬਲਾ ਚੰਡੀਗੜ੍ਹ ਨੇ ਜਿੱਤਿਆ

ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੂਸਰੇ ਤੇ ਏਮਜ਼ ਬਠਿੰਡਾ ਤੀਸਰੇ ਸਥਾਨ ‘ਤੇ ਰਹੇ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਮੈਡੀਕਲ ਕਾਲਜ ਵਿਚ ਹੋਈ ਈ.ਐਨ.ਟੀ (ਨੱਕ, ਕੰਨ ਤੇ ਗਲੇ) ਦੇ ਡਾਕਟਰਾਂ ਦੀ ਰਾਸ਼ਟਰੀ ਕਾਨਫਰੰਸ ਵਿੱਚ ਹੋਏ ਪ੍ਰਸ਼ੋਨਤਰੀ ਮੁਕਾਬਲਿਆਂ ਵਿੱਚ ਚੰਡੀਗੜ੍ਹ ਦੇ 32 ਸੈਕਟਰ ਮੈਡੀਕਲ ਕਾਲਜ ਦੁਆਰਾ ਪਹਿਲਾ, ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਨੇ ਦੂਜਾ ਅਤੇ ਏਮਜ਼ ਬਠਿੰਡਾ ਦੁਆਰਾ ਤੀਜਾ ਇਨਾਮ ਜਿੱਤਿਆ।ਕਾਨਫਰੰਸ ਵਿੱਚ ਦੇਸ਼ ਭਰ ਤੋਂ 65 ਦੇ ਕਰੀਬ ਡਾਕਟਰਾਂ (ਜੂਨੀਅਰ ਅਤੇ ਸੀਨੀਅਰ) ਦੁਆਰਾਂ ਪਰਚੇ ਪੜ੍ਹੇ ਗਏ।ਇਸ ਤਹਿਤ ਡਾਕਟਰਾਂ ਦੁਆਰਾਂ ਆਪਣੇ ਗੁੰਝਲਦਾਰ ਕੇਸਾਂ ਅਤੇ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਕਾਨਫਰੰਸ ਦਾ ਉਦਘਾਟਨ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਉਪ ਕੁਲਪਤੀ ਦੁੁਆਰਾ ਕੀਤਾ ਗਿਆ।ਕੰਨਾਂ ਦੇ ਬੋਲੇਪਣ ਦੇ ਨਵੀਨਤਮ ਇਲਾਜ਼ ਕਾਕਲੀਅਰ ਇੰਪਲਾਂਟ ਉਪਰ ਪੈਨਲ ਵਿਚਾਰਾਂ ਵੀ ਹੋਈਆਂ, ਜੋ ਕਿ ਭਵਿੱਖ ਦੀਆਂ ਖੋਜ਼ਾਂ ਲਈ ਕਾਰਗਰ ਸਾਬਤ ਹੋਣਗੇ।ਇਹ ਵੀ ਸਹਿਮਤੀ ਬਣੀ ਕਿ ਡਾ ਮਨਜੀਤ ਸਿੰਘ ਜੋ ਕਿ ਈ.ਐਨ.ਟੀ ਵਿਭਾਗ ਦੇ ਮੁਖੀ ਹਨ, ਉਹ ਲਗਾਤਾਰ ਈ.ਐਨ.ਟੀ ਡਾਕਟਰਾਂ ਦੀ ਐਸੋਸੀਸ਼ਏਸ਼ਨ ‘ਪੋਈਕਾਨ’ ਦੇ ਪ੍ਰਧਾਨ ਚੁਣੇ ਗਏ।ਬੱਚਿਆਂ ਦੇ ਪੇਪਰ/ਪੋਸਟਰ ਮੁਕਾਬਲੇ ਵੀ ਕਰਵਾਏ ਗਏ ਅਤੇ ਇੰਨਾਂ ਦੇ ਜੇਤੂਆਂ ਵਿਚੋਂ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ।ਮੀਟਿੰਗ ਦੌਰਾਨ ਅਗਲੀ ਕਾਨਫਰੰਸ ਮੌਹਾਲੀ ਵਿਖੇ ਕਰਵਾਉਣ ‘ਤੇ ਸਹਿਮਤੀ ਬਣੀ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …