ਅੰਮ੍ਰਿਤਸਰ, 19 ਮਾਰਚ (ਦੀਪ ਦਵਿੰਦਰ ਸਿੰਘ) – ਪੰਜਾਬੀ ਗਲਪਕਾਰ ਵਜ਼ੀਰ ਸਿੰਘ ਰੰਧਾਵਾ ਦਾ ਨਵ-ਪ੍ਰਕਾਸ਼ਿਤ ਨਾਵਲ ‘ਡੁੱਲ੍ਹੇ ਬੇਰ’ ਭਾਈ ਕਾਹਨ ਸਿੰਘ ਨਾਭਾ
ਰਚਨਾ ਵਿਚਾਰ ਮੰਚ ਵਲੋਂ ਹਰ ਵਰ੍ਹੇ ਕਰਵਾਏ ਜਾਂਦੇ ਨਾਭਾ ਕਵਿਤਾ ਉਤਸਵ ਮੌਕੇ ਲੋਕ ਅਰਪਿਤ ਕੀਤਾ ਗਿਆ।
ਕੇਂਦਰੀ ਸਭਾ ਦੇ ਸਕੱਤਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਸ਼ਾਇਰ ਦਰਸ਼ਨ ਬੁੱਟਰ ਅਤੇ ਜੈਨਇੰਦਰ ਚੌਹਾਨ ਹੁਰਾਂ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਡਾ. ਵਰਿਆਮ ਸਿੰਘ ਸੰਧੂ ਅਤੇ ਡਾ. ਲਖਵਿੰਦਰ ਜੌਹਲ ਨੇ ਸਾਂਝੇ ਤੌਰ ‘ਤੇ ਕੀਤੀ।ਲੇਖਕ ਵਜ਼ੀਰ ਸਿੰਘ ਰੰਧਾਵਾ ਨੂੰ ਵਧਾਈ ਦਿੰਦਿਆਂ ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਨਾਵਲ `ਡੁੱਲ੍ਹੇ ਬੇਰ` ਇਕਵੀਂ ਸਦੀ ਦੀ ਦਿਸ਼ਾਹੀਣ ਹੋਈ ਪੀੜ੍ਹੀ ਦੀ ਮਾਰਮਿਕ ਕਸੀਦਾਕਾਰੀ ਕਰਦਾ ਹੈ।ਡਾ. ਲਖਵਿੰਦਰ ਜੌਹਲ ਨੇ ਨਾਵਲ ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਨਾਵਲ ਵਿਚ ਪੰਜਾਬੀ ਬੰਦੇ ਦਾ ਜੀਣ-ਥੀਣ, ਰਹਿਣ ਸਹਿਣ ਅਤੇ ਖਾਣ ਪੀਣ ਦੇ ਆਏ ਬਦਲਾਅ ਦਾ ਖੂਬਸੂਰਤ ਚਿਤਰਣ ਕੀਤਾ ਗਿਆ ਹੈ।ਸੁਸ਼ੀਲ ਦੁਸਾਂਝ ਅਤੇ ਡਾ. ਹਰਜਿੰਦਰ ਸਿੰਘ ਅਟਵਾਲ ਨੇ ਕਿਹਾ ਕਿ ਨਾਵਲ ਦੇ ਸਮੁੱਚੇ ਪਾਤਰ ਕਿਤੇ ਵੀ ਸਮਾਜਿਕ ਮਰਿਆਦਾ ਦਾ ਉਲੰਘਣ ਨਹੀਂ ਕਰਦੇ।ਡਾ. ਦੀਪਕ ਮਨਮੋਹਨ, ਰਵਿੰਦਰ ਸਹਿਰਾਅ ਅਤੇ ਆਈ.ਪੀ.ਐਸ ਮਨਮੋਹਨ ਨੇ ਵੀ ਨਾਵਲ ਤੇ ਸਾਰਥਕ ਚਰਚਾ ਕੀਤੀ।
ਸੁਰਿੰਦਰ ਸਿੰਘ ਸੁੰਨੜ, ਸ਼ੈਲਿੰਦਰਜੀਤ ਰਾਜਨ, ਹਰਜੀਤ ਸਿੰਘ ਸੰਧੂ, ਮੱਖਣ ਕੁਹਾੜ, ਗੁਰਮੀਤ ਬਾਜਵਾ, ਮਨਮੋਹਨ ਢਿੱਲੋਂ, ਸਰਬਜੀਤ ਸੰਧੂ, ਡਾ. ਮੋਹਨ, ਡਾ. ਹੀਰਾ ਸਿੰਘ ਅਤੇ ਡਾ. ਬਲਜੀਤ ਢਿੱਲੋਂ ਆਦਿ ਨੇ ਵੀ ਵਜ਼ੀਰ ਸਿੰਘ ਰੰਧਾਵਾ ਨੂੰ ਉਹਨਾਂ ਦੀ ਸੱਜ਼ਰੀ ਤੇ ਬਹੁਮੁਲੀ ਸਹਿਤਕ ਕਿਰਤ ਦੀ ਮੁਬਾਰਕਬਾਦ ਦਿੱਤੀ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media