Friday, June 26, 2026

ਆੜ੍ਹਤੀ ਗੁਰਸੇਵਕ ਸਿੰਘ ਸਾਥੀਆਂ ਸਮੇਤ ‘ਆਪ’ ‘ਚ ਹੋਏ ਸ਼ਾਮਲ

ਵਿਧਾਇਕਾ ਜੀਵਨਜੋਤ ਕੌਰ ਵਲੋਂ ਸਬਜ਼ੀ ਮੰਡੀ ਦੇ ਮਸਲੇ ਹੱਲ ਕਰਵਾਉਣ ਤੋਂ ਹੋਏ ਪ੍ਰਭਾਵਿਤ

ਅੰਮ੍ਰਿਤਸਰ, 19 ਮਾਰਚ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੂਰਬੀ ਵਿਧਾਇਕਾ ਮੈਡਮ ਜੀਵਨਜੋਤ ਕੌਰ ਵਲੋਂ ਸਬਜ਼ੀ ਮੰਡੀ `ਚ ਪਿੱਛਲੇ 20 ਸਾਲਾਂ ਤੋਂ ਆਰਜ਼ੀ ਤੌਰ `ਤੇ ਬੈਠ ਕੇ ਸਬਜ਼ੀ ਵੇਚਣ ਲਈ ਜਗ੍ਹਾ ਨੂੰ ਤਰਸ ਰਹੇ ਦੁਕਾਨਦਾਰਾਂ ਨੂੰ ਨਿਸ਼ਚਿਤ ਜਗ੍ਹਾ `ਤੇ ਬੈਠਣ ਤੇ ਸਬਜ਼ੀ ਵੇਚਣ ਲਈ ਜਗ੍ਹਾ ਅਲਾਟ ਕਰਵਾਉਣ ਤੋਂ ਪ੍ਰਭਾਵਿਤ ਹੋ ਕੇ ਸਬਜ਼ੀ ਮੰਡੀ ਦੇ ਆੜ੍ਹਤੀ ਗੁਰਸੇਵਕ ਸਿੰਘ ਆਪਣੇੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।ਆੜ੍ਹਤੀ ਗੁਰਸੇਵਕ ਸਿੰਘ ਤੇ ਉਨਾਂ ਦੇ ਸਾਥੀਆਂ ਅਜੈ ਭਾਟੀ, ਮਹਿੰਦਰ ਸਿੰਘ, ਭੁਪਿੰਦਰ ਸਿੰਘ, ਗੁਰਪ੍ਰਤਾਪ ਸਿੰਘ, ਪ੍ਰਿੰਸ, ਵਿਕਰਮ ਸਿੰਘ, ਹਰੀਸ਼, ਯੁਵਰਾਜ ਸਿੰਘ, ਪਰਸ਼ੋਤਮ, ਦਲਜੀਤ ਸਿੰਘ, ਮਨਦੀਪ ਸਿੰਘ, ਕਰਮਜੀਤ ਸਿੰਘ, ਪ੍ਰਕਾਸ਼, ਲੱਕੀ ਟੀ.ਆਰ, ਰਾਜਾ 28 ਨੰਬਰ, ਬਜਾਜ ਟਰੇਡਿੰਗ, ਦਰਸ਼ੀ ਪ੍ਰਧਾਨ, ਮਨਜਿੰਦਰ ਸਿੰਘ ਮੰਨਾ, ਦਲਜੀਤ ਸਿੰਘ, ਮਨਦੀਪ ਸਿੰਘ, ਸੰਜੇ ਅਤੇ ਰੋਹਿਤ ਆਦਿ ਨੂੰ ਵਿਧਾਇਕਾ ਨੇ ਆਮ ਆਦਮੀ ਪਾਰਟੀ ਦਾ ਹਿੱਸਾ ਬਣਨ `ਤੇ ਰਸਮੀ ਤੌਰ ‘ਤੇ ਸਿਰੋਪਾ ਦੇੇੇ ਕੇ ਸਨਮਾਨਿਤ ਕੀਤਾ।
ਹਲਕਾ ਪੂਰਬੀ ਤੋਂ ਵਿਧਾਇਕਾ ਵਲੋਂ ਸਬਜ਼ੀ ਮੰਡੀ ਵੱਲਾ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਗੁਰਸੇਵਕ ਸਿੰਘ ਆੜ੍ਹਤੀ ਦੀ ਅਗਵਾਈ ਹੇਠ ਉਨਾਂ ਨੂੰ ਸਨਮਾਨਿਤ ਕੀਤਾ ਗਿਆ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …