ਸੰਗਰੂਰ, 19 ਮਾਰਚ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਵਲੋਂ ਸਾਬਕਾ ਪ੍ਰਧਾਨਾਂ ਦੀ ਨਾਮਜ਼ਦਗੀ ਕਮੇਟੀ ਦੀ ਮੀਟਿੰਗ ਅਤੇ ਲਾਇਨਿਸਟ ਸਾਲ 2024-25 ਲਈ ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਦੇ ਅਹੁਦੇਦਾਰਾਂ ਦੀ ਚੋਣ ਲਈ ਹੋਟਲ ਕਲਾਸਿਕ ਸੰਗਰੂਰ ਵਿਖੇ ਪ੍ਰਧਾਨ ਐਮ.ਜੇ.ਐਫ ਲਾਇਨ ਇੰਜ. ਐਸ.ਐਸ. ਭੱਠਲ ਵੱਲੋਂ ਮੀਟਿੰਗ ਬੁਲਾਈ ਗਈ।ਨਾਮਜ਼ਦਗੀ ਕਮੇਟੀ ਦੀ ਮੀਟਿੰਗ ਚੇਅਰਮੈਨ ਲਾਇਨ ਜਗਦੀਸ਼ ਬਾਂਸਲ, ਚੋਣ ਕਮੇਟੀ ਦੇ ਚੇਅਰਮੈਨ ਲਾਇਨ ਪਵਨ ਗੁਪਤਾ ਐਡਵੋਕੇਟ ਅਤੇ ਆਬਜ਼ਰਵਰ ਲਾਇਨ ਰਾਜ ਕੁਮਾਰ ਗੋਇਲ ਦੀ ਅਗਵਾਈ ਹੇਠ ਹੋਈ।ਸਦਭਾਵਨਾ ਵਾਲੇ ਮਾਹੌਲ ਵਿੱਚ ਹੋਈ ਵਿਸਥਾਰਪੂਰਵਕ ਚਰਚਾ ਅਤੇ ਸਰਬਸੰਮਤੀ ਨਾਲ ਲਾਇਨਿਸਟਿਕ ਸਾਲ 2024-25 ਲਈ ਲਾਇਨ ਜਸਪਾਲ ਸਿੰਘ ਰਤਨ ਪ੍ਰਧਾਨ, ਲਾਇਨ ਜਗਨਨਾਥ ਗੋਇਲ ਵੀ.ਪੀ ਵਨ ਤੇ ਲਾਇਨ ਅੰਮ੍ਰਿਤ ਗਰਗ ਦੀ ਵੀ.ਪੀ ਟੂ ਵਜੋਂ ਵਜੋਂ ਚੋਣ ਕੀਤੀ ਗਈ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …