ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ) – ਜਿਲ੍ਹਾ ਚੋਣ ਅਫ਼ਸਰ ਅੰਮ੍ਰਿਤਸਰ ਅਤੇ ਨਿਕਾਸ ਕੁਮਾਰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 017 ਅੰਮ੍ਰਿਤਸਰ ਕੇਂਦਰੀ ਦੇ
ਦਿਸ਼ਾ ਨਿਰਦੇਸ਼ਾ ਤੇ ਸਵੀਪ ਗਤੀਵਿਧੀਆਂ ਅਧੀਨ ਡੀ.ਏ.ਵੀ ਕਾਲਜ ਹਾਥੀ ਗੇਟ ਵਿਖੇ ਸਵੀਪ ਸਾਇਕਲ ਰੈਲੀ ਕੱਢੀ ਗਈ।ਰੈਲੀ ਨੂੰ ਸ੍ਰੀਮਤੀ ਸੁਰਿੰਦਰ ਕੌਰ ਅੰਮ੍ਰਿਤਸਰ ਕੇਂਦਰੀ ਨੇ ਝੰਡੀ ਦੇ ਕੇ ਰਵਾਨਾ ਕੀਤਾ।ਉਨਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੀ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਵੀ ਕੀਤਾ ਗਿਆ।
ਬਰਿੰਦਰਜੀਤ ਸਿੰਘ ਨੋਡਲ ਅਫ਼ਸਰ ਸਵੀਪ 017 ਅੰਮ੍ਰਿਤਸਰ ਕੇਂਦਰੀ ਨੇ ਦੱਸਿਆ ਕਿ ਕੇਂਦਰੀ ਅਧੀਨ ਆਉਂਦੇ 9 ਕਾਲਜ਼ ਅਤੇ ਸੰਸਥਾਵਾਂ ਦੇ ਸਿਖਿਆਰਥੀਆਂ ਨੂੰ ਵੋਟਰ ਹੈਲਪਲਾਈਨ ਐਪ ਡਾਊਨਲੋਡ ਕਰਵਾਈ ਗਈ ਅਤੇ +18 ਸਿਖਿਆਰਥੀਆਂ ਜਿੰਨ੍ਹਾ ਦੀ ਵੋਟ ਬਣੀ ਹੋਈ ਹੈ।ਆਪਣੀ ਵੋਟ ਦਾ ਬਿਨਾ ਕਿਸੇ ਜਾਤ ਪਾਤ, ਲਾਲਚ, ਧਰਮ, ਭੇਤ ਭਾਫ, ਅਤੇ ਬਿਨ੍ਹਾਂ ਕਿਸੇ ਦਬਾਅ ਦੇ ਨਿਰਪੱਖ ਹੋ ਕੇ ਵੋਟ ਦਾ ਇਸਤੇਮਾਲ ਕਰਨ ਦਾ ਪ੍ਰਣ ਕੀਤਾ।ਉਨਾਂ ਦੱਸਿਆ ਕਿ 1500 ਸਿਖਿਆਰਥੀਆਂ ਵਲੋਂ ਐਪ ਨੂੰ ਡਾਊਨਡੋਲ ਵੀ ਕੀਤਾ ਗਿਆ।ਉਨਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਲੋਕਤੰਤਰ ਪ੍ਰਣਾਲੀ ਵਿੱਚ ਵੋਟ ਦੀ ਬਹੁਤ ਵੱਡੀ ਅਹਿਮੀਅਤ ਹੈ ਅਤੇ ਸਾਨੂੰ ਸਭ ਨੂੰ ਇਸ ਅਧਿਕਾਰੀ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਅਮਰਦੀਪ ਗੁਪਤਾ ਪ੍ਰਿੰਸੀਪਲ ਡੀ.ਏ.ਵੀ ਕਾਲਜ, ਸ੍ਰੀਮਤੀ ਸਵਿਤਾ ਨੋਡਲ ਅਫ਼ਸਰ ਡੀ.ਏ.ਵੀ ਕਾਲਜ ਅਤੇ ਸਮੂਹ ਸਟਾਫ਼ ਅਤੇ ਸਿਖਿਆਰਥੀ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media