Friday, May 22, 2026

ਮਜੀਠੀਆ ਦੀ ਰਹਿਨੁਮਾਈ ਹੇਠ ਮਜੀਠਾ ਵਿਖੇ 60 ਜੋੜਿਆਂ ਦੇ ਹੋਏ ਸਮੂਹਿਕ ਅਨੰਦ ਕਾਰਜ

ਲੋੜਵੰਦ ਪਰਿਵਾਰਾਂ ਪ੍ਰਤੀ ਬਣਦੀ ਸਮਾਜਿਕ ਜਿੰਮੇਵਾਰੀਆਂ ਨਿਭਾਉਣਾ ਮੁੱਢਲਾ ਫਰਜ਼- ਮਜੀਠੀਆ

PPN3112201420

ਮਜੀਠਾ, 31 ਦਸੰਬਰ (ਪੱਤਰ ਪੇ੍ਰਰਕ ) – ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀ ਰਹਿਨੁਮਾਈ ਹੇਠ ਗੁਰਦਆਰਾ ਬਾਬਾ ਜੀਵਨ ਸਿੰਘ, ਸਬਜੀ ਮੰਡੀ, ਮਜੀਠਾ ਵਿਖੇ ਹਰ ਸਾਲ ਦੀ ਤਰਾਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਧਾਰਮਿਕ ਸਮਾਗਮ ਦੌਰਾਨ 60 ਜੋੜਿਆਂ ਦੇ ਸਮੂਹਿਕ ਅਨੰਦ ਕਾਰਜ ਗੁਰ ਮਰਿਆਦਾ ਅਨੁਸਾਰ ਕਰਵਾਏ ਗਏ।

ਇਸ ਮੌਕੇ ਸ: ਬਿਕਰਮ ਸਿੰਘ ਮਜੀਠੀਆ ਨੇ ਵਿਆਹ ਪ੍ਰਬੰਧਕ ਕਮੇਟੀ ਦੇ ਆਗੂ ਮੁਖਤਾਰ ਸਿੰਘ ਚਾਟੀ ਅਤੇ ਸਾਥੀਆਂ ਦੀ ਤਾਰੀਫ ਕਰਦਿਆਂ ਉਹਨਾਂ ਨੂੰ ਸਹਿਯੋਗ ਦੇਣ ਲਈ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।ਸ: ਬਿਕਰਮ ਸਿੰਘ ਮਜੀਠੀਆ ਨੇ ਲੋੜਵੰਦ ਪਰਿਵਾਰਾਂ ਪ੍ਰਤੀ ਬਣਦੀ ਸਮਾਜਿਕ ਜਿੰਮੇਵਾਰੀਆਂ ਨਿਭਾਉਣ ਦਾ ਵੀ ਹਰੇਕ ਨੂੰ ਸੱਦਾ ਦਿੱਤਾ।ਸ: ਮਜੀਠੀਆ ਨੇ ਇਸ ਮੌਕੇ ਨਵ-ਵਿਆਹੇ ਜੋੜਿਆਂ ਨੂੰ ਜਰੂਰਤ ਅਨੁਸਾਰ ਘਰੇਲੂ ਸਮਾਨ ਅਤੇ ਸ਼ਗਨ ਦਿੰਦਿਆਂ ਗ੍ਰਿਹਸਥੀ ਜੀਵਨ ਦੀ ਸ਼ੁਰੂਆਤ ਲਈ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਤੀਆਂ । ਉਹਨਾਂ ਕਿਹਾ ਕਿ ਗ੍ਰਿਹਸਥੀ ਜੀਵਨ ਸਮਾਜਿਕ ਕਰਤਵਾਂ ਅਤੇ ਜਿੰਮੇਵਾਰੀਆਂ ਦਾ ਪ੍ਰਤੀਕ ਹੋਣ ਤੋਂ ਇਲਾਵਾ ਅਨੰਦ ਕਾਰਜ ਉਹ ਮਹਾਨ ਗ੍ਰਿਹਸਥ ਆਸ਼ਰਮ ਹੈ ਜੋ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਅਪਨਾਉਣ ਲਈ ਕਿਹਾ, ਇਹੀ ਕਾਰਨ ਹੈ ਕਿ ਸਿੱਖੀ ਨੇ ਜਿੰਦਗੀ ਵਿਚ ਮੁਕੰਮਲ ਸੰਪੂਰਨਤਾ ਲਈ ਗ੍ਰਿਹਸਥੀ ਨੂੰ ਪਹਿਲ ਦਿਤੀ।ਉਹਨਾਂ ਲੋਕਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਵੀ ਸਦਾ ਦਿਤਾ ।
ਇਸ ਮੌਕੇ ਮੁਖਤਾਰ ਸਿੰਘ ਚਾਟੀ, ਸੰਤੋਖ ਸਿੰਘ ਸਮਰਾ, ਚੇਅਰਮੈਨ ਹਰਵਿੰਦਰ ਸਿੰਘ ਭੁੱਲਰ, ਬਲਬੀਰ ਸਿੰਘ ਚੰਦੀ, ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਰਾਕੇਸ਼ ਪਰਾਸ਼ਰ, ਪ੍ਰੋ: ਸਰਚਾਂਦ ਸਿੰਘ, ਗਗਨਦੀਪ ਸਿੰਘ ਭਕਨਾ, ਅਵਤਾਰ ਸਿੰਘ ਜਲਾਲਪੁਰਾ, ਸਲਵੰਤ ਸਿੰਘ ਸੇਠ, ਮੁੱਖਵਿੰਦਰ ਸਿੰਘ ਕੌਂਸਲਰ, ਦਿਲਬਾਗ ਸਿੰਘ ਲਹਿਰਕਾ, ਬੱਬੀ ਭੰਗਵਾਂ, ਲਾਟੀ ਨੰਬਰਦਾਰ, ਦੁਰਗਾਦਾਸ, ਅਨੂਪ ਸੰਧੂ, ਪੱਪੂ ਜੈਂਤੀਪੁਰ, ਪਰਮਜੀਤ ਸਿੰਘ ਪ੍ਰਧਾਨ, ਪ੍ਰੀਤਮ ਸਿੰਘ, ਜੋਗਿੰਦਰ ਸਿੰਘ, ਮੁਖਤਾਰ ਸਿੰਘ ਸੈਕਟਰੀ, ਸੰਤੋਖ ਸਿੰਘ, ਸਤਨਾਮ ਸਿੰਘ, ਸਵਿੰਦਰ ਸਿੰਘ ਗੋਕਲ, ਅਵਤਾਰ ਸਿੰਘ, ਇੰਦਰਜਤਿ ਸਿੰਘ ਬੱਬੀ, ਦੇਸਰਾਜ, ਭਾਮੇਸ਼ਾਹ, ਐਮ ਸੀ ਚੌਹਾਨ, ਚਰਨਜੀਤ ਕੌਰ ਆਦਿ ਮੌਜੂਦ ਸਨ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply