Monday, June 30, 2025
Breaking News

ਵਿਸ਼ਵ ਟੀ.ਬੀ ਦਿਵਸ ਨੂੰ ਸਮਰਪਿਤ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ) – ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਵਿਸ਼ਵ ਟੀ.ਬੀ ਦਿਵਸ ਨੂੰ ਸਮਰਪਿਤ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਸੀਨੀਅਰ ਮੈਡੀਕਲ ਅਫਸਰ ਡਾ. ਮਦਨ ਮੋਹਨ ਨੇ ਕਿਹਾ ਕਿ ਟਿਉਬਰ-ਕਯਲੋੁਸਿਸ (ਟੀ.ਬੀ) ਮਾਈਕ੍ਰੋ-ਬੈਕਟੀਰੀਆ ਤੋਂ ਹੋਣ ਵਾਲੀ ਭਿਆਨਕ ਬਿਮਾਰੀ ਹੈ, ਜੋ ਕਿ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦੀ ਹੈ, ਪਰ ਜਿਆਦਾ ਤੌਰ ਤੇ ਇਹ ਫੇਫੜਿਆਂ ਵਿੱਚ ਆਮ ਪਾਈ ਜਾਂਦੀ ਹੈ।ਇਸ ਬੀਮਾਰੀ ਨੂੰ ਫੈਲਾਉਣ ਵਾਲੇ ਬੈਕਟੀਰੀਆਂ ਦੀ ਖੋਜ਼ 24 ਮਾਰਚ 1882 ਨੂੰ ਸਰ ਰਾਬਰਟ ਕਾਕ ਨੇ ਕੀਤੀ ਸੀ।ਇਸੇ ਲਈ ਹਰ ਸਾਲ 24 ਮਾਰਚ ਨੂੰ ਵਿਸ਼ਵ ਟੀ.ਬੀ ਦਿਵਸ ਮਨਾਇਆ ਜਾਂਦਾ ਹੈ, ਤਾਂ ਜੋ ਇਸ ਬੀਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।ਭਾਰਤ ਸਰਕਾਰ ਵਲੋਂ ਸਨ 2025 ਤੱਕ ਟੀ.ਬੀ ਦੇ ਖਾਤਮੇ ਲਈ ਟੀਚਾ ਨਿਰਧਾਰਿਤ ਕੀਤਾ ਗਿਆ ਹੈ।
ਸੀਨੀਅਰ ਮੈਡੀਕਲ ਅਫਸਰ ਡਾ. ਸਵਰਨ ਜੀਤ ਧਵਨ ਨੇ ਕਿਹਾ ਕਿ ਇਸ ਬੀਮਾਰੀ ਦੇ ਮੁੱਖ ਲੱਛਣ ਤਿੰਨ ਹਫਤਿਆਂ ਤੋਂ ਵੱਧ ਪੁਰਾਣੀ ਖਾਂਸੀ, ਸਵੇਰੇ-ਸ਼ਾਮ ਬੁਖਾਰ ਹੋ ਜਾਣਾ, ਭੱਖ ਘੱਟ ਲੱਗਣਾ, ਖੰਘ ਨਾਲ ਬਲਗਮ ਅਤੇ ਖੂਨ ਆਉਣਾ ਆਦਿ ਹੈ।ਇਸ ਲਈ ਜੇਕਰ ਕੋਈ ਵੀ ਲੱਛਣ ਸਾਹਮਣੇ ਆਵੇ ਤਾਂ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਤੋਂ ਆਪਣਾ ਮੁਫਤ ਟੈਸਟ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ।ਬਹੁਤ ਸਾਰੀਆਂ ਸਾਵਧਾਨੀਆਂ ਜਿਵੇਂ ਖਾਂਸੀ ਜਾਂ ਛਿੱਕ ਕਰਨ ਸਮੇਂ ਮੂੰਹ ਤੇ ਰੁਮਾਲ ਰੱਖਣਾ, ਖੁੱਲੇ ਵਿਚ ਨਾ ਥੁੱਕਣਾਂ, ਪੌਸ਼ਟਿਕ ਭੋਜਨ ਖਾਣਾ, ਬੀੜੀ-ਸਿਗਰਟ ਦਾ ਪ੍ਰਹੇਜ ਕਰਨਾਂ, ਦਵਾਈ ਦਾ ਕੋਰਸ ਪੂਰਾ ਕਰਨਾਂ, ਆਲੇ-ਦੁਆਲੇ ਦੀ ਸਫਾਈ ਦਾ ਖਾਸ ਧਿਆਨ ਰੱਖਣਾ ਅਤੇ ਕਸਰਤ ਕਰਨਾਂ ਆਦਿ ਨਾਲ ਅਸੀਂ ਆਪਣੇ ਆਪ ਨੂੰ ਅਤੇ ਸਮਾਜ ਨੂੰ ਇਸ ਬੀਮਾਰੀ ਤੋਂ ਸੁਰੱਖਿਅਤ ਰੱਖ ਸਕਦੇ ਹਾਂ।
ਜਿਲਾ੍ਹ ਟੀ.ਬੀ ਅਫਸਰ ਡਾ. ਵਿਜੇ ਗੋਤਵਾਲ ਨੇ ਕਿਹਾ ਟੀ.ਬੀ ਤੋਂ ਸੁਰੱਖਿਆ ਲਈ ਨਵਜ਼ਾਤ ਬੱਚਿਆਂ ਲਈ ਬੀ.ਸੀ.ਜੀ ਦਾ ਟੀਕਾ ਜਨਮ ਸਮੇਂ ਲਗਾਇਆ ਜਾਂਦਾ ਹੈ ਅਤੇ ਹੁਣ ਇਸ ਪ੍ਰੋਗਰਾਮ ਤਹਿਤ ਆਮ ਜਨਤਾ ਲਈ ਵੀ ਐਮ.ਟੀ.ਬੀ.ਵੈਕ ਨਾਮਕ ਵੈਕਸਿਨ ਦੀ ਸ਼ੁਰੂਆਤ ਜਲਦ ਕੀਤੀ ਜਾ ਰਹੀ ਹੈ।ਅਜ਼ਾਦ ਭਗਤ ਸਿੰਘ ਫਾਂਓਡੇਸ਼ਨ ਵਲੋਂ ਇਕ ਨੱਕੜ ਨਾਟਕ ਰਾਹੀ ਟੀ.ਬੀ.ਬੀਮਾਰੀ ਪ੍ਰਤੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਜਿਲਾ ਐਮ.ਈ.ਆਈ.ਓ ਅਮਰਦੀਪ ਸਿੰਘ, ਕੋਆਰਡੀਨੇਟਰ ਦਵਿੰਦਰ ਸਿੰਘ, ਟੀ.ਬੀ ਐਲਟਰ ਵਲੋਂ ਦੀਪਕ ਸ਼ਰਮਾਂ, ਇੰਡੀਅਨ ਰੈਕ ਕਰਾਸ ਵਲੋਂ ਰਜਿੰਦਰ ਸਿੰਘ, ਅੰਜ਼ੂ ਬਾਲਾ, ਬਲਜੀਤ ਸਿੰਘ, ਦੀਪਕ ਕੁਮਾਰ, ਕਪਿਲ ਗੁਲਾਟੀ, ਰਜੇਸ਼ ਕੁਮਾਰ, ਜਸਪਾਲ ਸਿੰਘ, ਹਰਪ੍ਰੀਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।

Check Also

ਐਮ.ਐਡ ਸਮੈਸਟਰ-1 ’ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਸੰਗਰੂਰ, 30 ਜੂਨ (ਜਗਸੀਰ ਲੋਂਗੋਵਾਲ) – ਐਸ.ਡੀ ਕਾਲਜ ਆਫ਼ ਐਜੂਕੇਸ਼ਨ, ਬਰਨਾਲਾ ਦੇ ਐਮ.ਐਡ ਸੈਮੈਸਟਰ-1 ਦੇ …