Monday, September 21, 2026

ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਨੇ ਐਲਾਨਿਆ ਸਕੂਲ ਦਾ ਨਤੀਜਾ

ਭੀਖੀ, 26 ਮਾਰਚ (ਕਮਲ ਜ਼ਿੰਦਲ) – ਸਥਾਨਕ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਨਾਨ ਬੋਰਡ ਕਲਾਸਾਂ ਦਾ ਨਤੀਜਾ ਐਲਾਨਿਆ ਗਿਆ।ਜਿਸ ਵਿੱਚ ਨਰਸਰੀ ਕਲਾਸ ਵਿੱਚ 98 ਪ੍ਰਤੀਸ਼ਤ ਤੋਂ ਵੱਧ, ਐਲ.ਕੇ.ਜੀ ਕਲਾਸ ਵਿੱਚ 99 ਪ੍ਰਤੀਸ਼ਤ ਤੋਂ ਵੱਧ ਨੰਬਰ ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਯੂ.ਕੇ.ਜੀ ਤੋਂ ਤੀਸਰੀ ਕਲਾਸ ਅਤੇ ਛੇਵੀਂ ਅਤੇ ਸੱਤਵੀਂ ਕਲਾਸ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ‘ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਮੈਨੇਜਮੈਂਟ ਕਮੇਟੀ ਪ੍ਰਧਾਨ ਸਤੀਸ਼ ਕੁਮਾਰ, ਪ੍ਰਬੰਧਕ ਮਾਸਟਰ ਅੰਮ੍ਰਿਤ ਲਾਲ, ਸੀਨੀਅਰ ਵਾਇਸ ਪ੍ਰਧਾਨ ਤੇਜਿੰਦਰਪਾਲ ਜ਼ਿੰਦਲ, ਸਰਪ੍ਰਸਤ ਡਾ. ਯਸ਼ਪਾਲ ਸਿੰਗਲਾ, ਮੈਂਬਰ ਡਾ. ਮੱਖਣ ਲਾਲ, ਮਨੋਜ ਕੁਮਾਰ, ਰਾਕੇਸ ਕੁਮਾਰ ਹਾਜ਼ਰ ਸਨ।ਬੱਚਿਆਂ ਦੀਆਂ ਵਧੀਆ ਪੁਜੀਸ਼ਨਾਂ ਆਉਣ ‘ਤੇ ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …