Monday, September 21, 2026

ਭਾਈ ਮੰਝ ਸਾਹਿਬ ਰੋਡ ਸਥਿਤ ਖਾਲਸਾ ਐਵਨਿਊ ਕਲੋਨੀ ਵਿਖੇ ਸੜਕ ਬਣਾਉਣ ਦੀ ਸ਼ੁਰੂਆਤ

ਅੰਮ੍ਰਿਤਸਰ, 27 ਮਾਰਚ (ਸੁਖਬੀਰ ਸਿੰਘ) – ਭਾਈ ਮੰਝ ਸਾਹਿਬ ਰੋਡ ਸਥਿਤ ਖਾਲਸਾ ਐਵਨਿਊ ਕਲੋਨੀ ਵਿਖੇ ਅੱਜ ਹਲਕਾ ਦੱਖਣੀ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜ਼ਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੜ੍ਹਕ ਬਨਾਉਣ ਦੀ ਸ਼ੁਰੂਆਤ ਸੀਨੀਅਰ ਆਪ ਆਗੂ ਸ਼ਮਸ਼ੇਰ ਸਿੰਘ ਖੰਡਿਆਂ ਵਾਲੇ ਅਤੇ ਕਲੋਨੀ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ ਵਲੋਂ ਸਾਂਝੇ ਤੌਰ ‘ਤੇ ਕੀਤੀ ਗਈ।ਭਾਈ ਅਵਤਾਰ ਸਿੰਘ ਖਾਲਸਾ ਨੇ ਦੱਸਿਆ ਕਿ ਕਲੋਨੀ ਦੇ ਚਾਰ ਚੁਫੇਰੇ ਸਾਰੇ ਰਸਤੇ ਅਤੇ ਗਲੀਆਂ ਕੱਚੀਆਂ ਹੋਣ ਕਾਰਨ ਇਲਾਕਾ ਨਿਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਸੜ੍ਹਕ ਬਨਾਉਣ ਲਈ ਉਹ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜ਼ਰ ਅਤੇ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।ਉਨਾਂ ਅਪੀਲ ਕੀਤੀ ਕਿ ਛੋਟੀਆਂ ਗਲੀਆਂ ‘ਚ ਵੀ ਲਾਕ ਟਾਇਲ ਲਗਵਾਉਣ ਦਾ ਕੰਮ ਵੀ ਜਲਦ ਸ਼ੁਰੂ ਕਰਵਾਇਆ ਜਾਵੇ।ਆਪ ਆਗੂ ਸ਼ਮਸ਼ੇਰ ਸਿੰਘ ਖੰਡਿਆਂ ਵਾਲਿਆਂ ਨੇ ਕਿਹਾ ਕਿ ਆਪ ਸਰਕਾਰ ਵਲੋਂ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਇਸ ਮੌਕੇ ਬਾਬਾ ਮਸ਼ਿੰਦਰ ਸਿੰਘ, ਬਾਬਾ ਨਿਰਮਲ ਸਿੰਘ, ਭੁਪਿੰਦਰ ਸਿੰਘ ਵੇਰਕੇ ਵਾਲੇ, ਰਮਨਦੀਪ ਸਿੰਘ, ਹਰਮਨਜੀਤ ਸਿੰਘ, ਗੁਰਜੀਤ ਸਿੰਘ ਭੁੱਲਰ, ਮਨੋਹਰ ਸਿੰਘ, ਜਗਦੀਪ ਸਿੰਘ, ਜਸਬੀਰ ਸਿੰਘ, ਵੈਦ ਸੁਰਿੰਦਰ ਸਿੰਘ ਸੋਨੂ, ਬੀਬੀ ਮਨਜੀਤ ਕੌਰ, ਸੁਖਬੀਰ ਕੌਰ, ਬੀਬੀ ਜਸਵਿੰਦਰ ਕੌਰ ਭੋਲੀ ਆਦਿ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …