Sunday, June 15, 2025
Breaking News

5 ਅਪ੍ਰੈਲ ਤੱਕ ਆਪਣੇ ਹਥਿਆਰ ਕਰਵਾਉਣ ਜਮ੍ਹਾਂ ਅਸਲਾ ਲਾਇਸੈਂਸਧਾਰਕ – ਜਿਲ੍ਹਾ ਮੈਜਿਸਟਰੇਟ

ਹੁਣ ਤੱਕ ਜਿਲ੍ਹੇ ਵਿੱਚ 17528 ਹਥਿਆਰ ਹੋਏ ਜਮ੍ਹਾਂ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ) – ਲੋਕ ਸਭਾ ਚੋਣਾ 2024 ਦੇ ਮੱਦੇਨਜ਼ਰ ਜਿਲੇ੍ਹ ਵਿੱਚ ਅਮਨ ਅਤੇ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਅਤੇ ਚੋਣਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਨਪੇਰੇ ਚਾੜ੍ਹਣ ਲਈ ਅਸਲਾਧਾਰਕ ਆਪਣੇ ਅਸਲੇ ਨੂੰ ਸਥਾਨਕ ਥਾਣੇ ਜਾਂ ਲਾਇਸੈਂਸੀ ਡੀਲਰਾਂ ਪਾਸ 5 ਅਪ੍ਰੈਲ 2024 ਸ਼ਾਮ 5.00 ਵਜੇ ਤੱਕ ਜਮ੍ਹਾਂ ਕਰਵਾਉਣ ਤਾਂ ਜੋ ਕਿਸੇ ਤਰ੍ਹਾਂ ਦੀ ਅਣਹੋਣੀ ਘਟਨਾ ਨਾ ਵਾਪਰ ਸਕੇ।
ਜਿਲ੍ਹਾ ਮੈਜਿਸਟਰੇਟ ਘਨਸ਼ਾਮ ਥੋਰੀ ਨੇ ਕਿਹਾ ਕਿ ਪਹਿਲਾਂ ਜਿਲ੍ਹਾ ਵਾਸੀਆਂ ਨੂੰ 19 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਸੀ, ਜੋ ਕਿ ਹੁਣ ਵਧਾ ਕੇ 5 ਅਪ੍ਰੈਲ 2024 ਤੱਕ ਕਰ ਦਿੱਤਾ ਗਿਆ ਹੈ।ਉਨਾਂ ਦੱਸਿਆ ਕਿ ਇਸ ਦੌਰਾਨ ਆਪਣਾ ਅਸਲਾ ਜਮ੍ਹਾਂ ਨਾ ਕਰਵਾਉਣ ਵਾਲੇ ਅਸਲਾ ਧਾਰਕਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕਮਿਸ਼ਨਰ ਪੁਲਿਸ ਦੇ ਅਧੀਨ ਆਉਂਦੇ ਖੇਤਰ ਵਿੱਚ 15702 ਅਸਲਾ ਲਾਇਸੰਸ ਜਾਰੀ ਕੀਤੇ ਗਏ ਹਨ।ਜਿਨਾਂ ਵਿਚੋਂ 5744 ਅਸਲਾ ਧਾਰਕਾਂ ਵਲੋਂ ਆਪਣਾ ਅਸਲਾ ਜਮ੍ਹਾ ਕਰਵਾ ਦਿੱਤਾ ਗਿਆ ਹੈ ਅਤੇ ਇਸੇ ਤਰ੍ਹਾਂ ਹੀ ਐਸ.ਐਸ.ਪੀ ਦਿਹਾਤੀ ਅਧੀਨ 28026 ਅਸਲਾ ਲਾਇਸੰਸ ਜਾਰੀ ਕੀਤੇ ਗਏ ਹਨ, ਜਿਨਾਂ ਵਿਚੋਂ 11784 ਅਸਲਾ ਧਾਰਕਾਂ ਨੇ ਆਪਣਾ ਅਸਲਾ ਜਮ੍ਹਾ ਕਰਵਾਇਆ ਹੈ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …