ਸੰਗਰੂਰ, 6 ਅਪ੍ਰੈਲ (ਜਗਸੀਰ ਲੌਂਗੋਵਾਲ) – ਜ਼ਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਵਲੋਂ ਪਹਿਲ ਪ੍ਰੋਜੈਕਟ ਤਹਿਤ ਸੈਲਫ ਹੈਲਪ ਗਰੁੱਪ ਮੈਂਬਰ ਅਤੇ ਆਰਗੈਨਿਕ ਕਿਸਾਨਾਂ ਨੂੰ
ਮਾਰਕੀਟਿੰਗ ਪਲੇਟਫਾਰਮ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਹਫਤਾਵਾਰੀ ਪਹਿਲ ਮੰਡੀ ਧੂਰੀ ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਬਣ ਚੁੱਕੀ ਹੈ।ਪਹਿਲ ਮੰਡੀ ਦੇ ਪ੍ਰਬੰਧਕ ਕਮੇਟੀ ਪ੍ਰਧਾਨ ਮਿਸ਼ਰਾ ਸਿੰਘ ਬਮਾਲ ਨੇ ਦੱਸਿਆ ਕਿ ਹਰ ਸ਼ਨਿਚਰਵਾਰ ਨਗਰ ਕੌਂਸਲ ਦਫਤਰ ਦੇ ਸਾਹਮਣੇ ਲੱਗਣ ਵਾਲੀ ਹਫ਼ਤਾਵਾਰੀ ਪਹਿਲ ਮੰਡੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਮੰਡੀ ਵਿੱਚ ਆਰਗੈਨਿਕ ਆਟਾ, ਆਰਗੈਨਿਕ ਮਸਾਲੇ, ਆਰਗੈਨਿਕ ਦਾਲਾਂ, ਸਬਜ਼ੀਆਂ, ਆਚਾਰ, ਮੁਰੱਬੇ, ਖੋਏ ਦੀ ਤਾਜ਼ਾ ਬਰਫੀ, ਚਾਟੀ ਦੀ ਲੱਸੀ , ਗੋਲਗੱਪੇ, ਪੀਨਟ ਬਟਰ, ਚੂਰਨ, ਆਲੂ-ਟਿੱਕੀ, ਗੁੜ-ਸ਼ੱਕਰ, ਲੱਕੜ ਘਾਣੀ ਰਾਹੀਂ ਕੱਢਿਆ ਵੱਖ-ਵੱਖ ਕਿਸਮ ਦੇ ਤੇਲ, ਸ਼ਹਿਦ ਵਰਗੇ ਸ਼ੁੱਧ ਚੀਜ਼ਾਂ ਤੋਂ ਇਲਾਵਾ ਰਸੋਈ ਦਾ ਸਾਰਾ ਸਮਾਨ ਅਤੇ ਸਰਫ, ਦੇਸੀ ਤਰੀਕੇ ਨਾਲ ਬਣਾਈਆਂ ਸਾਬਣਾਂ ਆਦਿ ਉਪਲੱਬਧ ਕਰਵਾਏ ਜਾ ਰਹੇ ਹਨ ਤੇ ਇਹ ਸਾਰੇ ਉਤਪਾਦ ਸੈਲਫ਼ ਹੈਲਪ ਗਰੁੱਪਾਂ ਜਾਂ ਕਿਸਾਨਾਂ ਵਲੋਂ ਤਿਆਰ ਕੀਤੇ ਗਏ ਹਨ।ਜਿਸ ਨਾਲ ਇਨ੍ਹਾਂ ਦੀ ਉੱਚ ਗੁਣਵੱਤਾ ‘ਤੇ ਭਰੋਸਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਉਨ੍ਹਾਂ ਨਾਲ ਰਾਜਿੰਦਰ ਕੁਮਾਰ ਉਤਪਾਦ ਵਿਕਾਸ ਅਤੇ ਪ੍ਰਬੰਧਨ ਅਫਸਰ, ਜਗਦੇਵ ਸਿੰਘ ਸਤੌਜ, ਮਨਜੀਤ ਸਿੰਘ ਚੱਠਾ ਨਨਹੇੜਾ, ਦਰਸ਼ਨ ਸਿੰਘ ਪੇਧਨੀ ਕਲਾਂ, ਕਿਰਨਪਾਲ ਕੌਰ ਖੇੜੀ, ਸੰਦੀਪ ਕੌਰ ਬਾਲੀਆਂ, ਹਰਪ੍ਰੀਤ ਕੌਰ ਮਾਨ, ਗੁਰਵਿੰਦਰ ਸਿੰਘ ਗੰਗਾ ਸਿੰਘ ਵਾਲਾ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media