Wednesday, September 30, 2026

ਵਿਸ਼ਵ ਹੋਮਿਓਪੈਥੀ ਦਿਵਸ ਮਨਾਇਆ

ਸੰਗਰੂਰ, 10 ਅਪ੍ਰੈਲ (ਜਗਸੀਰ ਲੌਂਗੋਵਾਲ) – ਹੋਮਿਓਪੈਥੀ ਵਿਭਾਗ ਪੰਜਾਬ ਦੇ ਮੁਖੀ ਡਾ਼ ਹਰਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜਿਲ੍ਹਾ ਹੋਮਿਓਪੈਥੀ ਅਫ਼ਸਰ ਸੰਗਰੂਰ ਡਾ. ਰਹਿਮਾਨ ਅਸਦ ਦੀ ਯੋਗ ਅਗਵਾਈ ਹੇਠ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਸੰਗਰੂਰ ਵਿਖੇ ਹੋਮਿਓਪੈਥੀ ਦੇ ਜਨਮ ਦਾਤਾ ਡਾਕਟਰ ਕ੍ਰਿਸਚੀਨ ਫਰੈਡਰਿਕ ਸੈਮਿਉਲ ਹੈਨੀਮੈਨ ਦਾ ਜਨਮ ਦਿਵਸ “ਵਿਸ਼ਵ ਹੋਮਿਓਪੈਥੀ ਦਿਵਸ” ਵਜੋਂ ਮਨਾਇਆ ਗਿਆ।
ਸਿਵਲ ਸਰਜਨ ਸੰਗਰੂਰ ਡਾ. ਕਿਰਪਾਲ ਸਿੰਘ ਮੁੱਖ ਮਹਿਮਾਨ ਸਨ, ਉਨ੍ਹਾਂ ਵਲੋਂ ਡਾ. ਮੋਨਿਕਾ ਖਰਬੰਦਾ ਜੀ.ਐਸ.ਐਮ.ਓ.ਆਈ ਮੋਬਾਈਲ ਸਿਵਲ ਹਸਪਤਾਲ ਸੰਗਰੂਰ ਵਲੋਂ ਸ਼ਿਰਕਤ ਕੀਤੀ ਗਈ।ਜਿਲ੍ਹਾ ਹੋਮਿਓਪੈਥੀ ਅਫ਼ਸਰ ਸੰਗਰੂਰ ਡਾ. ਰਹਿਮਾਨ ਅਸਦ ਨੇ ਹੋਮਿਓਪੈਥੀ ਦੇ ਜਨਮ ਦਾਤਾ ਡਾਕਟਰ ਸੈਮੁਅਲ ਹੈਨੀਮੈਨ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੋਮਿਓਪੈਥੀ ਇਲਾਜ ਪ੍ਰਣਾਲੀ ” ਸਿਮੀਲੀਆ ਸਿਮੀਲੀਬਸ ਕਿਉਰੈਟਰ” ਭਾਵ “ਸਮਾਨ ਅਸਰ ਰੱਖਣ ਵਾਲੀਆ ਦਵਾਈਆਂ ਨਾਲ ਇਲਾਜ ” ਹੋਮਿਓਪੈਥੀ ਦੇ ਸਿਧਾਂਤ ਅਰਥਾਤ “ਜ਼ਹਿਰ ਜ਼ਹਿਰ ਨੂੰ ਕੱਟਦਾ ਹੈ” ‘ਤੇ ਅਧਾਰਿਤ ਹੈ।ਹੋਮਿਓਪੈਥੀ ਇਲਾਜ ਪ੍ਰਣਾਲੀ ਵਿਅਕਤੀ ਦੇ ਸਮੁੱਚੇ ਸਰੀਰ ਦਾ ਇਲਾਜ ਕਰਦੀ ਹੈ।ਡਾ. ਰਹਿਮਾਨ ਅਸਦ ਨੇ ਦੱਸਿਆ ਕਿ ਡਾਕਟਰ ਕਿ੍ਸਚੀਨ ਫਰੈਡਰਿਕ ਸੈਮਿਉਲ ਹੈਨੀਮੈਨ ਦਾ ਜਨਮ 10 ਅਪ੍ਰੈਲ 1755 ਨੂੰ ਜਰਮਨ ਵਿਖੇ ਹੋਇਆ ਸੀ, ਹੋਮਿਓਪੈਥੀ ਇਲਾਜ ਪ੍ਰਣਾਲੀ ਨੂੰ ਪਹਿਲੀ ਵਾਰ ਭਾਰਤ ਵਿੱਚ ਲਿਆਉਣ ਦਾ ਮਾਣ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਹਾਸਲ ਹੈ।” ਵਿਸ਼ਵ ਹੋਮਿਓਪੈਥੀ ਦਿਵਸ” ਮਨਾਉਣ ਮੌਕੇ ਡਾ. ਅਮਰਿੰਦਰ ਕੌਰ, ਡਾ. ਅਮ੍ਰਿਤਪਾਲ ਸਿੰਘ, ਡਾ. ਕਰਨੈਲ ਸਿੰਘ, ਮੈਡਮ ਸੰਤੋਸ਼ ਰਾਣੀ, ਸਿੰਗਾਰਾ ਸਿੰਘ, ਜੋਬਨਪ੍ਰੀਤ ਸਿੰਘ ਅਤੇ ਕਿਰਨ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …