ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ) – ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵਲੋਂ ਜਾਰੀ ਹਦਾਇਤਾਂ ਅਨੁਸਾਰ
ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਜੀ.ਆਈ.ਜੀ.ਟੀ ਹਾਲ ਗੇਟ ਵਿਖੇ ਅਲੂਮਨੀ ਐਸੋਸੀਏਸ਼ਨ ਅੰਮ੍ਰਿਤਸਰ ਵਲੋਂ ਮੀਟਿੰਗ ਕੀਤੀ ਗਈ।ਬਰਿੰਦਰਜੀਤ ਸਿੰਘ ਪ੍ਰਿੰਸੀਪਲ ਨੇ ਸੰਬੋਧਨ ਕਰਦਿਆਂ ਐਸੋਸੀਏਸ਼ਨ ਬਾਰੇ ਦੱਸਿਆ।ਇੰਡਸਟਰੀ ਵਿੱਚ ਨੌਕਰੀਆਂ ਕਰ ਰਹੇ ਇਸ ਸੰਸਥਾ ਦੇ ਪਾਸ ਆਊਟ ਸਿਖਿਆਰਥੀ ਟਰੇਡ ਸੀਵਿੰਗ ਟੈਕਨੋਲੋਜੀ, ਫੈਸ਼ਨ ਡਿਜ਼ਾਈਨ ਐਂਡ ਟੈਕਨਾਲੋਜੀ, ਆਈ.ਸੀ.ਟੀ.ਐਸ.ਐਮ ਅਤੇ ਟਰੇਡ ਸਰਫੇਸ ਓਰਨਾਮੈਟੇਸ਼ਨ ਤਕਨੀਕ ਦੇ ਪਾਸ ਆਊਟ ਅਤੇ ਪੜ੍ਹ ਰਹੇ ਸਿਖਿਆਰਥੀ ਮੀਟਿੰਗ ਵਿੱਚ ਸ਼ਾਮਲ ਹੋਏ, ਜਦਕਿ ਟਰੇਡ ਨਾਲ ਸੰਬੰਧਿਤ ਇੰਸਟਰਕਟਰ ਵੀ ਹਾਜ਼ਰ ਸਨ।ਪਾਸ ਆਊਟ ਸਿਖਿਆਰਥੀਆਂ ਵਲੋਂ ਸੰਸਥਾ ਨੂੰ ਇਸ ਸਮੇਂ ਟ੍ਰੇਨਿੰਗ ਕਰ ਰਹੇ ਸਿਖਿਆਰਥੀਆਂ ਦੀ ਬਿਹਤਰੀ ਲਈ ਆਪਣਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।ਉਨ੍ਹਾਂ ਆਖਿਆ ਕਿ ਜਿਲ੍ਹਾ ਚੋਣ ਅਫਸਰ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਅਤੇ ਨਿਕਾਸ ਕੁਮਾਰ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸਨਰ (ਸ਼ਹਿਰੀ ਵਿਕਾਸ) ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਪ੍ਰਿੰਸੀਪਲ ਕਮ ਨੋਡਲ ਅਫਸਰ ਸਵੀਪ ਅੰਮ੍ਰਿਤਸਰ ਬਰਿੰਦਰਜੀਤ ਸਿੰਘ ਕੇਂਦਰੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਿਨਾਂ ਕਿਸੇ ਦਬਾਅ, ਲਾਲਚ, ਭੇਦਭਾਵ, ਜਾਤਪਾਤ ਅਤੇ ਪਾਰਟੀਬਾਜੀ ਤੋਂ ਉਪਰ ਉੱਠ ਕੇ ਵੋਟ ਕਰਨ ਲਈ ਕਿਹਾ ਗਿਆ।ਇਹ ਵੀ ਦੱਸਿਆ ਗਿਆ ਕਿ 1 ਜੂਨ ਵੋਟਾਂ ਵਾਲੇ ਦਿਨ ਗਰਮੀ ਜਿਆਦਾ ਹੋਣ ਕਰਕੇ ਸਾਨੂੰ ਸਵੇਰੇ ਸਵੇਰੇ ਵਟ ਪਾ ਦੇਣੀ ਚਾਹੀਦੀ ਹੈ।
Check Also
ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ
ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …
Punjab Post Daily Online Newspaper & Print Media