Saturday, July 27, 2024

ਸਰਸਵਤੀ ਵਿੱਦਿਆ ਮੰਦਰ ਸਕੂਲ ਵਿਖੇ ਹੈਡ ਬੁਆਏ ਅਤੇ ਹੈਡ ਗਰਲ ਦੀ ਚੋਣ ਪ੍ਰਕਿਰਿਆ ਸ਼ੁਰੂ

ਸੰਗਰੂਰ, 20 ਅਪ੍ਰੈਲ (ਜਗਸੀਰ ਲੌਂਗੋਵਾਲ) – ਸਰਸਵਤੀ ਵਿਦਿਆ ਮੰਦਿਰ ਸੀਨੀਅਰ ਸੈਕੈਂਡਰੀ ਸਕੂਲ (ਸੀ.ਬੀ.ਐਸ.ਈ) ਸ਼ਾਹਪੁਰ ਕਲਾਂ ਰੋਡ ਚੀਮਾ ਮੰਡੀ ਵਿਖੇ ਸੈਸ਼ਨ 2024-25 ਲਈ ਹੈਡ ਬੁਆਏ ਤੇ ਹੈਡ ਗਰਲ ਦੀ ਚੋਣ ਕਰਨ ਲਈ ਚੋਣ ਪ੍ਰਕਿਰਿਆ ਕਰਵਾਈ ਗਈ।ਪ੍ਰਿੰਸੀਪਲ ਰਾਕੇਸ਼ ਕੁਮਾਰ ਗੋਇਲ ਨੇ ਦੱਸਿਆ ਕਿ ਹਰ ਸਾਲ ਨਵੇਂ ਸੈਸ਼ਨ ਦੌਰਾਨ ਵਿਦਿਆਰਥੀਆਂ ਦੀ ਸਕੂਲ ਇਲੈਕਸ਼ਨ ਕਰਵਾਈ ਜਾਂਦੀ ਹੈ, ਜਿਸ ਵਿੱਚ ਹੈਡ ਬੁਆਏ ਅਤੇ ਹੈਡ ਗਰਲ , ਸਪੋਰਟਸ ਹੈਡ ਅਤੇ ਕਲਾਸ ਮੋਨੀਟਰ ਦੀ ਚੋਣ ਕੀਤੀ ਜਾਂਦੀ ਹੈ।ਮਨੋਜ ਥੋਮਸ ਨੇ ਕਿਹਾ ਕਿ ਵੱਖ-ਵੱਖ ਕੈਟਾਗਰੀਆਂ ਲਈ ਬਹੁਤ ਸਾਰੇ ਵਿਦਿਆਰਥੀਆਂ ਨੇ ਅਪਲਾਈ ਕਰਕੇ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ।ਅੱਜ ਸਕੂਲ ਕੈਂਪਸ ਵਿੱਚ ਸਮੂਹ ਸਟਾਫ ਦੀ ਹਾਜ਼ਰੀ ਵਿੱਚ ਚੋਣ ਕਰਵਾਈ ਗਈ।ਜਿਸ ਦਾ ਨਤੀਜਾ ਸੋਮਵਾਰ 22 ਅਪ੍ਰੈਲ ਨੂੰ ਐਲਾਨਿਆ ਜਾਵੇਗਾ।
ਇਸ ਮੌਕੇ ਮਨਮੀਤ ਕੌਰ, ਸੰਦੀਪ ਸ਼ਰਮਾ, ਸੁਨੀਤਾ ਰਾਣੀ, ਮੀਨਾਕਸ਼ੀ, ਰਮਨਦੀਪ ਕੌਰ, ਮਨਪ੍ਰੀਤ ਕੌਰ, ਜਸਵੰਤ ਸਿੰਘ, ਸੰਜੀਵ ਕੁਮਾਰ, ਤਜਿੰਦਰ ਕੌਰ, ਮੋਨਾ ਰਾਣੀ, ਅਮਨਦੀਪ ਕੌਰ ਹਾਜ਼ਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …