
ਫਾਜ਼ਿਲਕਾ, 1 ਜਨਵਰੀ (ਵਿਨੀਤ ਅਰੋੜਾ) – ਦਸਵੇਂ ਪਾਤਸ਼ਾਹ ਅਤੇ ਖਾਲਸਾ ਪੰਥ ਦੇ ਸੰਸਥਾਪਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਤ ਗੁਰਦੁਆਰਾ ਕਲਗੀਧਰ ਸਾਹਿਬ ਰਾਧਾ ਸਵਾਮੀ ਕਲੋਨੀ ਤੋਂ ਅੱਜ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ।ਜਾਣਕਾਰੀ ਦਿੰਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਲੱਖਾ ਸਿੰਘ ਨੇ ਦੱਸਿਆ ਕਿ ਉਕਤ ਨਗਰ ਕੀਰਤਨ ਦੁਪਹਿਰ ਠੀਕ 12 ਵਜੇ ਸ਼ੁਰੂ ਹੋਕੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਵਾਪਸ ਅੱਪੜਿਆ ।ਇਸ ਨਗਰ ਕੀਰਤਨ ਦਾ ਸਵਾਗਤ ਕਰਣ ਲਈ ਸੰਗਤਾਂ ਨੇ ਸਵਾਗਤੀ ਗੇਟ ਲਗਾਏ ਗਏ ਸਨ।ਜਗ੍ਹਾ-ਜਗ੍ਹਾ ‘ਤੇ ਚਾਹ, ਫਲ-ਫਰੂਟ ਦਾ ਪ੍ਰਸਾਦ ਵੰਡਿਆ ਗਿਆ।ਜਿਸ ਦਾ ਮਹਾਜਨ ਮਾਰਕੇਟ ਵਿੱਚ ਓਂਕਾਰ ਇੰਜੀਨਿਅਰਿੰਗ ਵਰਕਸ਼ਾਪ ਦੇ ਸੰਚਾਲਕ ਸਰਦਾਰ ਦਰਸ਼ਨ ਸਿੰਘ ਅਤੇ ਸੁਖਵਿੰਦਰ ਸਿੰਘ ਛਿੰਦੀ ਕੱਲਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਗੁਰੂ ਸਿੱਖ ਦੇ ਲਾਡਲੇ ਪੰਜ ਪਿਆਰਿਆਂ ਨੂੰ ਸਿਰੋਪੇ ਪਾਕੇ ਅਤੇ ਪ੍ਰਸਾਦ ਵੰਡੇ ਸਵਾਗਤ ਕੀਤਾ ਗਿਆ।ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਰਦਾਰ ਦਰਸ਼ਨ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।ਇਹ ਨਗਰ ਕੀਰਤਨ ਰਾਧਾ ਸਵਾਮੀ ਕਲੋਨੀ ਤੋਂ ਹੁੰਦਾ ਹੋਇਆ ਅਬੋਹਰ ਰੋਡ, ਬਸ ਸਟੇਂਡ, ਰੇਡ ਕਰਾਸ ਮਾਰਕੇਟ, ਹੋਟਲ ਬਾਜ਼ਾਰ, ਸਾਈਕਿਲ ਬਾਜ਼ਾਰ, ਸ਼ਾਸਤਰੀ ਚੌਂਕ, ਵਾਨ ਬਾਜ਼ਾਰ, ਘੰਟਾ ਘਰ ਚੌਂਕ, ਮੇਹਰੀਆਂ ਬਾਜ਼ਾਰ, ਗਾਂਧੀ ਚੌਂਕ ਅਤੇ ਹੋਰ ਬਾਜ਼ਾਰਾਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਅੱਪੜਿਆ।ਪ੍ਰਧਾਨ ਲੱਖਾ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਉਤਸਵ ਮੌਕੇ ਦੋ ਜਨਵਰੀ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਵਿੱਚ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।ਜਿਸ ਵਿੱਚ ਬਾਹਰ ਤੋਂ ਆਏ ਰਾਗੀ ਜਥੀਆਂ ਦੁਆਰਾ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।ਅਰਦਾਸ ਉਪਰਾਂਤ ਗੁਰੂ ਦਾ ਅਟੂਟ ਲੰਗਰ ਵੰਡਿਆ ਜਾਵੇਗਾ।ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਪ੍ਰੋਗਰਾਮ ਵਿੱਚ ਜਰੂਰ ਸ਼ਾਮਿਲ ਹੋਣ।
Punjab Post Daily Online Newspaper & Print Media