ਸੰਗਰੂਰ, 25 ਅਪ੍ਰੈਲ (ਜਗਸੀਰ ਲੌਂਗੋਵਾਲ) – ਸਰਸਵਤੀ ਵਿਦਿਆ ਮੰਦਿਰ ਸੀਨੀਅਰ ਸੈਕੈਂਡਰੀ ਸਕੂਲ (ਸੀ.ਬੀ.ਐਸ.ਈ) ਸ਼ਾਹਪੁਰ ਕਲਾਂ ਰੋਡ ਚੀਮਾ ਮੰਡੀ ਵਿਖੇ ਸੈਸ਼ਨ 2024-25 ਲਈ ਹੈਡ
ਬੁਆਏ ਤੇ ਹੈਡ ਗਰਲ ਦੀ ਚੋਣ ਕਰਵਾਈ ਗਈ।ਪ੍ਰਿੰਸੀਪਲ ਰਾਕੇਸ਼ ਕੁਮਾਰ ਗੋਇਲ ਨੇ ਦੱਸਿਆ ਕਿ ਹਰ ਸਾਲ ਨਵੇਂ ਸੈਸ਼ਨ ਦੌਰਾਨ ਵਿਦਿਆਰਥੀਆਂ ਦੀ ਸਕੂਲ ਇਲੈਕਸ਼ਨ ਕਰਵਾਈ ਜਾਂਦੀ ਹੈ।ਇਸ ਵਿੱਚ ਹੈਡ ਬੁਆਏ ਅਤੇ ਹੈਡ ਗਰਲ, ਸਪੋਰਟਸ ਹੈਡ ਦੀ ਚੋਣ ਕੀਤੀ ਜਾਂਦੀ ਹੈ।ਮਨੋਜ ਥੋਮਸ ਨੇ ਦੱਸਿਆ ਹੈਡ ਬੁਆਏ ਗੁਰਵਿੰਦਰ ਸਿੰਘ ਤੇ ਗਰਲ ਤਨੀਸ਼ਾ ਦੀ ਚੋਣ ਕੀਤੀ ਗਈ ਹੈ, ਜਦਕਿ ਗੁਰਸ਼ਰਨ ਸਿੰਘ ਸਪੋਰਟਸ ਹੈਡ ਚੁਣੇ ਗਏ ਹਨ।ਕਮਲ ਗੋਇਲ ਅਤੇ ਸਮੂਹ ਸਟਾਫ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਮਨਮੀਤ ਕੌਰ, ਸੰਦੀਪ ਸ਼ਰਮਾ, ਸੁਨੀਤਾ ਰਾਣੀ, ਮੀਨਾਕਸ਼ੀ, ਰਮਨਦੀਪ ਕੌਰ, ਮਨਪ੍ਰੀਤ ਕੌਰ, ਜਸਵੰਤ ਸਿੰਘ, ਸੰਜੀਵ ਕੁਮਾਰ, ਤਜਿੰਦਰ ਕੌਰ, ਮੋਨਾ ਰਾਣੀ ਤੇ ਅਮਨਦੀਪ ਕੌਰ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media