Thursday, November 21, 2024

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ ਦੌਰ ਵਿੱਚ ਹੀ ਹੈ, ਪਰ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵਲੋਂ ਦਿੱਤੀ ਜਾ ਰਹੀ ਅਗਵਾਈ ਸਦਕਾ ਕਣਕ ਦੀ ਚੁੱਕਾਈ ਖਰੀਦ ਦੇ ਨਾਲ-ਨਾਲ ਹੀ ਹੋਣ ਲੱਗੀ ਹੈ, ਜਿਸ ਸਦਕਾ ਅੰਮ੍ਰਿਤਸਰ ਜਿਲ੍ਹਾ ਕਣਕ ਖਰੀਦ ਦੇ 72 ਘੰਟਿਆਂ ਵਿੱਚ ਮੰਡੀਆਂ ਤੋਂ ਚੁੱਕਾਈ ਕਰਨ ਵਿੱਚ ਰਾਜ ਭਰ ‘ਚ ਸਭ ਤੋਂ ਅੱਗੇ ਹੈ।ਖੁਰਾਕ, ਸਿਵਲ ਸਪਲਾਈ ਅਤੇ ਖੱਪਤਕਾਰ ਮਾਮਲੇ ਵਿਭਾਗ ਪੰਜਾਬ ਵਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ‘ਚ ਪੰਜਾਬ ਭਰ ਵਿੱਚ 72 ਘੰਟਿਆਂ ਅੰਦਰ ਕਣਕ ਦੀ ਚੁੱਕਾਈ ਔਸਤਨ 69.85 ਫੀਸਦੀ ਦੀ ਦਰ ਨਾਲ ਹੋ ਰਹੀ ਹੈ, ਜਦਕਿ ਜਿਲ੍ਹਾ ਅੰਮ੍ਰਿਤਸਰ ਵਿੱਚ ਇਹ ਅੰਕੜਾ 502.53 ਫੀਸਦੀ ਹੈ, ਜੋ ਕਿ ਰਾਜ ਦੀ ਔਸਤ ਨਾਲੋਂ ਕਰੀਬ ਸਾਢੇ ਸੱਤ ਗੁਣਾ ਵੱਧ ਹੈ।ਉਨਾਂ ਦੱਸਿਆ ਕਿ ਇਸ ਅੰਕੜੇ ਅਨੁਸਾਰ ਪਠਾਨਕੋਟ ਜਿਲ੍ਹਾ 477.54 ਫੀਸਦੀ ਦੀ ਦਰ ਨਾਲ ਦੂਸਰੇ ਤੇ ਮੋਗਾ 446.22 ਫੀਸਦੀ ਦੀ ਦਰ ਨਾਲ ਤੀਸਰੇ ਸਥਾਨ ‘ਤੇ ਰਿਹਾ ਹੈ।
ਜਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਕਣਕ ਦਾ ਸੀਜ਼ਨ ਪੂਰੇ ਰਾਜ ਵਿੱਚ ਸਭ ਤੋਂ ਦੇਰੀ ਨਾਲ ਸੁਰੂ ਹੁੰਦਾ ਹੈ।ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੀ ਬਦੌਲਤ ਸਾਡੀ ਤਿਆਰੀ ਰਾਜ ਦੇ ਬਰਾਬਰ ਹੀ ਸੀ, ਜਿਸ ਸਦਕਾ ਅਸੀਂ ਮੰਡੀਆਂ ਵਿਚੋਂ ਕਣਕ ਦੀ ਚੁੱਕਾਈ ਨਾਲੋ-ਨਾਲ ਕਰਨ ਉਤੇ ਪਹੁੰਚ ਗਏ ਹਾਂ।ਉਨਾਂ ਕਿਹਾ ਕਿ 24 ਅਪ੍ਰੈਲ ਤੱਕ ਜਿਲ੍ਹੇ ਵਿਚ 71394 ਮੀਟਰਿਕ ਟਨ ਕਣਕ ਦੀ ਖਰੀਦ ਸਰਕਾਰੀ ਏਜੰਸੀਆਂ ਨੇ ਖਰੀਦੀ ਸੀ, ਜਿਸ ਵਿਚੋਂ 72 ਘੰਟਿਆਂ ਦੇ ਦਿੱਤੇ ਟੀਚੇ ਮੁਤਾਬਿਕ ਕੇਵਲ 3647 ਮੀਟਰਿਕ ਟਨ ਹੀ ਚੁੱਕਣੀ ਜਰੂਰੀ ਸੀ, ਪਰ ਸਾਡੇ ਅਧਿਕਾਰੀਆਂ ਦੀ ਮਿਹਨਤ ਸਦਕਾ ਅਸੀਂ 18327 ਮੀਟਰਿਕ ਟਨ ਕਣਕ ਮੰਡੀਆਂ ਵਿਚੋਂ ਚੁੱੱਕ ਕੇ ਗੁਦਾਮਾਂ ਵਿੱਚ ਭੰਡਾਰ ਕਰਵਾ ਦਿੱਤੀ।ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਭਵਿੱਖ ਵਿੱਚ ਵੀ ਅਸੀਂ ਕਣਕ ਦੀ ਚੁੱਕਾਈ 72 ਘੰਟਿਆਂ ਤੋਂ ਪਹਿਲਾਂ ਕਰਨ ਦੀ ਹੈ ਅਤੇ ਇਸ ਲਈ ਸਾਡੀ ਪੂਰੀ ਤਿਆਰੀ ਹੈ, ਜਿਸ ਨਾਲ ਮੰਡੀਆਂ ਵਿੱਚ ਕਣਕ ਰੱਖਣ ਲਈ ਥਾਂ ਦੀ ਕਮੀ ਨਹੀਂ ਆਵੇਗੀ ਅਤੇ ਨਾਲ ਹੀ ਕਣਕ ਦੀ ਕੁਆਲਟੀ ਪੱਧਰ ਵੀ ਮੀਂਹ-ਕਣੀ ਤੋਂ ਬਚ ਜਾਣ ਕਾਰਨ ਵਧੀਆ ਰਹੇਗਾ।
ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵਲੋਂ ਕਣਕ ਦੀ ਖਰੀਦ ਬਾਬਤ ਰੋਜ਼ਾਨਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਂਦੀ ਹੈ ਅਤੇ ਹਰੇਕ ਐਸ.ਡੀ.ਐਮ ਨੂੰ ਰੋਜ਼ਾਨਾ ਆਪਣੇ ਹਲਕੇ ਦੀਆਂ ਮੰਡੀਆਂ ਦੀ ਸਾਰ ਲੈਣ ਦੀ ਹਦਾਇਤ ਕੀਤੀ ਗਈ ਹੈ।ਉਹ ਖ਼ੁਦ ਵੀ ਦੋ ਵਾਰ ਭਗਤਾਂਵਾਲਾ ਮੰਡੀ, ਜੰਡਿਆਲਾ ਮੰਡੀ ਅਤੇ ਮਜੀਠਾ ਮੰਡੀ ਦਾ ਦੌਰਾ ਖਰੀਦ ਪ੍ਰਬੰਧਾਂ ਦਾ ਜਾਇਜ਼਼ਾ ਲੈਣ ਲਈ ਕਰ ਚੁੱਕੇ ਹਨ, ਜਿਸ ਸਦਕਾ ਖਰੀਦ ਵਿੱਚ ਕੋਈ ਅੜਿਕਾ ਨਹੀਂ ਰਿਹਾ ਹੈ ਅਤੇ ਸਾਰੀਆਂ ਧਿਰਾਂ ਇੱਕ ਟੀਮ ਵਜੋਂ ਕੰਮ ਕਰ ਰਹੀਆਂ ਹਨ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …