ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਪ੍ਰਸਿੱਧ ਸੂਫੀ ਗਾਇਕ ਸਰਦਾਰ ਅਲੀ ਦੀ ਪਤਨੀ ਪਰਵੀਨ ਖਾਨ ਇਸ ਫਾਨੀ ਸੰਸਾਰ ਨੂੰ ਅਲਵਿਦਾ
ਆਖ ਗਏ ਸਨ।ਅੱਜ ਪਿੰਡ ਮਤੋਈ ਵਿਖੇ ਮਰਹੂਮ ਪਰਵੀਨ ਖਾਨ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਧਾਰਮਿਕ ਅਸਥਾਨਾਂ ਦੇ ਮੁੱਖੀਆਂ ਨੇ ਸ਼ਾਮਲ ਹੁੰਦੇ ਹੋਏ ਮਰਹੂਮ ਪਰਵੀਨ ਖਾਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸ਼ਰਧਾਜਲੀ ਸਮਾਗਮ ਦੌਰਾਨ ਸੀਨੀਅਰ ਆਗੂ ਮੁਹੰਮਦ ਮੁਸਤਫਾ ਖਾਨ ਮਲੇਰਕੋਟਲਾ, ਵਿੱਚ ਰਮਨ ਦੀਵਾਨ, ਰਿੰਪੀ, ਗਾਇਕ ਬੂਟਾ ਮੁਹੰਮਦ, ਸ਼ੋਕਤ ਅਲੀ, ਮੰਚ ਸੰਚਾਲਕ ਜਾਕਰ ਹੁਸੈਨ, ਗਾਇਕ ਜੋੜੀ ਬਲਵਿੰਦਰ ਬੱਬੀ ਗਾਇਕਾ ਕੌਰ ਪੂਜਾ, ਗੱਦੀਨਸ਼ੀਨ ਦਰਬਾਰ ਕਲਿਆਣ, ਛਪਾਰ ਡੇਰੇ ਦੇ ਗੱਦੀਨਸ਼ੀਨ ਹੈਪੀ ਬਾਬਾ, ਡੇਰਾ ਮੁਰਾਦ ਸ਼ਾਹ ਦੇ ਮੁੱਖ ਪ੍ਰਬੰਧਕ, ਦਰਬਾਰ ਕਲਿਆਣ ਸ਼ਰੀਫ ਮਈਆਂ ਭਗਵਾਨ ਡੇਰਾ ਫਲੋਰ ਦੇ ਗੱਦੀਨਸ਼ੀਨ ਬਾਬਾ ਜੀ, ਇੰਟਰਨੈਸ਼ਨਲ ਗਾਇਕ ਗੁਰਦਾਸ ਮਾਨ ਅਤੇ ਗਾਇਕ ਕਰਮਾ ਰੋਪੜ ਵਾਲਾ ਅਤੇ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਅਤੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਮੁਖੀਆਂ ਵਲੋਂ ਮਰਹੂਮ ਪਰਵੀਨ ਖਾਨ ਦੇ ਅਕਾਲ ਚਲਾਣੇ ਤੇ ਅਫਸੋਸ ਪ੍ਰਗਟ ਕੀਤਾ ਮੰਚ ਸੰਚਾਲਕ ਕੁਲਵੰਤ ਉੱਪਲੀ ਸੰਗਰੂਰ, ਗੀਤਕਾਰ ਮਸਤਾਕ ਲਸਾੜਾ, ਜੱਸ ਡਸਕਾ ਅਤੇ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਪੰਜਾਬ ਦੇ ਪ੍ਰਧਾਨ ਅਸ਼ੋਕ ਮਸਤੀ ਆਦਿ ਨੇ ਸੂਫੀ ਗਾਇਕ ਸਰਦਾਰ ਅਲੀ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਮਰਹੂਮ ਪਰਵੀਨ ਖਾਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਦੱਸਣਯੋਗ ਹੈ ਕਿ ਸੂਫੀ ਗਾਇਕ ਸਰਦਾਰ ਅਲੀ ਦੀ ਪਤਨੀ ਮਰਹੂਮ ਪਰਵੀਨ ਖਾਨ ਪਿੰਡ ਮਤੋਈ ਦੇ ਸਰਪੰਚ ਵੀ ਸਨ।ਉਨਾਂ ਵਲੋਂ ਆਪਣੇ ਜੀਵਨ ਵਿੱਚ ਕੀਤੇ ਗਏ ਸਮਾਜਿਕ ਕੰਮਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media