ਸੰਗਰੂਰ, 30 ਅਪ੍ਰੈਲ (ਜਗਸੀਰ ਲੌਂਗੋਵਾਲ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਅੱਠਵੀਂ ਜਮਾਤ ਦਾ ਨਤੀਜਾ ਐਲਾਨ ਕੀਤਾ ਗਿਆ, ਜਿਸ ਵਿੱੱਚ ਸਰਕਾਰੀ
ਐਲੀਮੈਂਟਰੀ ਸਕੂਲ ਰੱਤੋਕੇ ਦਾ ਵਿਦਿਆਰਥੀ ਅਰਮਾਨ ਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਪੂਰੇ ਪੰਜਾਬ ਵਿੱਚ 597 ਅੰਕ ਪ੍ਰਾਪਤ ਕਰਕੇ ਤੀਸਰੇ ਸਥਾਨ ‘ਤੇੇ ਰਿਹਾ ਹੈ।ਇਹ ਖਬਰ ਮਿਲਦਿਆਂ ਹੀ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸਾਰਾ ਸਟਾਫ ਅਤੇ ਬੱਚੇ ਪਰਮਾਤਮਾ ਦਾ ਧੰਨਵਾਦ ਕਰਨ ਲਈ ਗੁਰਦੁਆਰਾ ਸਾਹਿਬ ਗਏ।ਇਥੇ ਅਰਮਾਨਦੀਪ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।ਇਹ ਵਿਦਿਆਰਥੀ ਕੁੱਝ ਸਮਾਂ ਪਹਿਲਾਂ ਹੋਈ ਰਮਾਨੂਜਨ ਗਣਿਤ ਪ੍ਰੀਖਿਆ ਵਿੱਚ ਵੀ ਜਿਲ੍ਹਾ ਸੰਗਰੂਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰ ਚੁੱਕਿਆ ਹੈ ਅਤੇ ਡੀ.ਟੀ.ਐਫ ਵਜੀਫਾ ਪ੍ਰੀਖਿਆ ਵਿੱਚ ਜਿਲ੍ਹੇ ਵਿੱਚ ਇਸ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਸੀ।ਸਕੂਲ ਵੈਲਫੇਅਰ ਕਮੇਟੀ ਦੇ ਪ੍ਰਧਾਨ ਗਿਆਨ ਸਿੰਘ ਭੁੱਲਰ ਅਤੇ ਬਲਜੀਤ ਸਿੰਘ ਬੱਲੀ ਨੇ ਕਿਹਾ ਕਿ ਅਸੀਂ ਜਲਦ ਹੀ ਇੱਕ ਸਮਾਗਮ ਕਰਕੇ ਅਰਮਾਨਦੀਪ ਸਿੰਘ ਅਤੇ ਪ੍ਰਾਇਮਰੀ ਵਰਗ ਵਿੱਚ 500 ਵਿਚੋਂ 500 ਅੰਕ ਪ੍ਰਾਪਤ ਕਰਨ ਵਾਲੇ ਚਾਰ ਬੱਚਿਆਂ ਨੂੰ ਸਨਮਾਨਿਤ ਕਰਾਂਗੇ।
ਇਸ ਮੌਕੇ ਵਧਾਈ ਦੇਣ ਵਾਲਿਆਂ ਵਿੱਚ ਪਾਲ ਸਿੰਘ ਧਨੌਲਾ ਸਾਹਿਬ ਸਿੰਘ ਹਰਮਿੰਦਰ ਸਿੰਘ ਰੂਮੀ ਵਾਲੇ ਧਰਮ ਸਿੰਘ ਸਾਹੋਕੇ, ਗੁਰਚਰਨ ਸਿੰਘ ਸਾਬਕਾ ਸਰਪੰਚ, ਸਲਵਿੰਦਰ ਸਿੰਘ, ਮਨੀ ਵਿਜੇ ਕੁਮਾਰ, ਮਨਜੀਤ ਸਿੰਘ ਫੌਜੀ ਅਤੇ ਹੋਰ ਬਹੁਤ ਸਾਰੇ ਪਤਵੰਤੇ, ਸਕੂਲ ਸਟਾਫ ਮੈਂਬਰ ਸੁਖਪਾਲ ਸਿੰਘ, ਚਰਨਜੀਤ ਕੌਰ, ਪ੍ਰਵੀਨ ਕੌਰ, ਰੇਨੂ ਸਿੰਗਲਾ, ਪਰਦੀਪ ਸਿੰਘ, ਸਤਪਾਲ ਕੌਰ ਅਤੇ ਮੈਡਮ ਰਣਜੀਤ ਕੌਰ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media