
ਅੰਮ੍ਰਿਤਸਰ, 1 ਜਨਵਰੀ (ਜਸਬੀਰ ਸਿੰਘ ਸੱਗੂ) – ਗੁਰਦੁਆਰਾ ਚੀਫ਼ ਖਾਲਸਾ ਦੀਵਾਨ ਵਿਖੇ ਨਵੇਂ ਸਾਲ ਦੇ ਮੌਕੇ ਧਾਰਮਿਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਚੀਫ਼ ਖਾਲਸਾ ਦੀਵਾਨ ਦੇ ਆਹੁਦੇਦਾਰ ਨਵੇਂ ਸਾਲ ਦੇ ਮੌਕੇ ਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਏ ਅਤੇ ਉਹਨਾਂ ਗੁਰੂ ਸਾਹਿਬਾਨ ਚੀਫ਼ ਖਾਲਸਾ ਦੀਵਾਨ ਦੀਆਂ ਸਫਲਤਾਵਾਂ ਲਈ ਸ਼ੁਕਰਾਨੇ ਵਜੋਂ ਅਤੇ ਸਾਲ 2015 ਲਈ ਚੀਫ਼ ਖਾਲਸਾ ਦੀਵਾਨ ਦੀ ਹੋਰ ਤੱਰਕੀ ਅਤੇ ਲੋਕ ਭਲਾਈ ਦੇ ਕਾਰਜ ਕਰਨ ਲਈ ਸ਼ਕਤੀ, ਵਿਸ਼ਵਾਸ ਅਤੇ ਬੁੱਧੀ ਦਾ ਬਲ ਬਖਸ਼ਨ ਦੀ ਅਰਦਾਸ ਕੀਤੀ।ਨਵੇਂ ਸਾਲ ਦੇ ਮੌਕੇ ਵਧਾਈ ਸੰਦੇਸ਼ ਵਿਚ ਪ੍ਰਧਾਨ ਚੀਫ਼ ਖਾਲਸਾ ਦੀਵਾਨ ਸ: ਚਰਨਜੀਤ ਸਿੰਘ ਚੱਢਾ ਨੇ ਚੀਫ਼ ਖਾਲਸਾ ਦੀਵਾਨ ਦੀਆਂ ਸ਼ਾਨਦਾਰ ਪ੍ਰਾਪਤੀਆ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਗੁਰੂ ਸਾਹਿਬ ਦੀ ਬਹੁਤ ਬਖਸ਼ਿਸ ਹੈ ਕਿ ਚੀਫ਼ ਖਾਲਸਾ ਦੀਵਾਨ ਵਿਦਿਆ ਦੇ ਖੇਤਰ ਵਿਚ ਹਰ ਸਾਲ ਦਿਨ ਦੁਣੀ ਰਾਤ ਚੋਗੁਣੀ ਤੱਰਕੀ ਕਰ ਰਿਹਾ ਹੈ ।ਇਸ ਵੇਲੇ 47 ਸਕੂਲ ਦੀਵਾਨ ਦਾ ਮਾਣ ਵਧਾ ਰਹੇ ਹਨ । ਦੀਵਾਨ ਵੱਲੋਂ ਦੋ ਸੀ.ਕੇ.ਡੀ. ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਟੈਕਨਾਲੋਜੀ ਅੰਮ੍ਰਿਤਸਰ, ਤਰਨਤਾਰਨ ਅਤੇ ਸੀ.ਕੇ.ਡੀ. ਨਰੰਿਸੰਗ ਕਾਲਜ ਵੀ ਚਲਾਏ ਜਾ ਰਹੇ ਹਨ ।ਦੀਵਾਨ ਵੱਲੋਂ ਸ਼ੁਭਮ ਇਨਕਲੇਵ ਵਿਖੇ ਇੱਕ ਰੈਜੀਡੈਂਸ਼ਲ ਸਕੂਲ ਵੀ ਖੋਲਿਆ ਜਾ ਰਿਹਾ ਹੈ ।ਉਨ੍ਹਾਂ ਸਮੂਹ ਸੰਗਤ ਨੂੰ ਸਾਲ 2015 ਵਿੱਚ ਚੀਫ਼ ਖ਼ਾਲਸਾ ਦੀਵਾਨ ਦੀਆਂ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ।ਉਨ੍ਹਾਂ ਦੱਸਿਆ ਕਿ ਆਉਂਦੇ ਚਾਰ ਸਾਲਾਂ ਦੌਰਾਨ ਚੀਫ਼ ਖ਼ਾਲਸਾ ਦੀਵਾਨ ਵੱਲੋਂ 10 ਨਵੇਂ ਸਕੂਲ ਅਤੇ 3 ਕਾਲਜ ਹੋਰ ਖੋਲ੍ਹਣ ਦਾ ਟੀਚਾ ਰਖਿਆ ਗਿਆ ਹੈ ।ਪ੍ਰੋਗਰਾਮ ਦੌਰਾਨ ਪ੍ਰਧਾਨ ਚੀਫ਼ ਖਾਲਸਾ ਦੀਵਾਨ ਸ: ਚਰਨਜੀਤ ਸਿੰਘ ਚੱਢਾ ਨੂੰ ਚੀਫ਼ ਖਾਲਸਾ ਦੀਵਾਨ ਦੇ ਗੁਰੂਦੁਆਰਾ ਸਾਹਿਬ ਵੱਲੋਂ ਸਨਮਾਨਿਤ ਵੀ ਕੀਤਾ ਗਿਆ।ਸਮਾਰੋਹ ਵਿਚ ਚੀਫ਼ ਖਾਲਸਾ ਦੀਵਾਨ ਦੇ ਆਨਰੇਰੀ ਸੱਕਤਰ ਸz. ਨਰਿੰਦਰ ਸਿੰਘ ਖੁਰਾਨਾ, ਰੈਜ਼ੀਡੈਂਟ ਪ੍ਰੈਜ਼ੀਡੈਂਟ ਸ: ਨਿਰਮਲ ਸਿੰਘ, ਮੈਂਬਰ ਇੰਚਾਰਜ ਜੀ.ਟੀ. ਰੋਡ ਸਕੂਲ ਸz. ਹਰਮਿੰਦਰ ਸਿੰਘ, ਸz. ਪ੍ਰਿਤਪਾਲ ਸਿੰਘ ਸੇਠੀ, ਸ. ਸੁਰਿੰਦਰਪਾਲ ਸਿੰਘ ਵਾਲੀਆ, ਸ. ਗੁਰਿੰਦਰ ਸਿੰਘ ਚਾਵਲਾ, ਸ. ਮਨਮੋਹਨ ਸਿੰਘ ਸਹਿੰਸਰਾ, ਇੰਜੀ: ਜਸਪਾਲ ਸਿੰਘ, ਡਾਇਰੈਕਟਰ ਐਜ਼ੂਕੇਸ਼ਨ ਡਾ: ਧਰਮਵੀਰ ਸਿੰਘ, ਡਾ: ਐਚ. ਐਸ. ਸੰਧੂ, ਅੰਡਰ ਸੈਕਟਰੀ ਸ ਹਾਕਮ ਸਿੰਘ, ਸ: ਅਜੀਤ ਸਿੰਘ, ਚੀਫ ਖਾਲਸਾ ਦੀਵਾਨ ਅਧੀਨ ਚਲ ਰਹੇ ਸਕੂਲ, ਕਾਲਜਾਂ ਦੇ ਪ੍ਰਿਸੀਪਲ ਅਤੇ ਸਟਾਫ, ਹਸਪਤਾਲ, ਆਫਿਸ ਸਟਾਫ ਅਤੇ ਸਮੂਹ ਸਾਧ ਸੰਗਤਾਂ ਵੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media