Wednesday, August 19, 2026

ਸਰਕੂਲਰ ਰੋਡ ਨੂੰ ਕੂੜਾ ਚੁੱਕ ਕੇ ਨਵੀਆਂ ਐਲ.ਈ.ਡੀ ਲਾਈਟਾਂ ਨਾਲ ਰੋਸ਼ਨਾਇਆ

ਅੰਮ੍ਰਿਤਸਰ, 2 ਮਈ (ਜਗਦੀਪ ਸਿੰਘ) – ਐਸ.ਈ ਸੰਦੀਪ ਸਿੰਘ, ਮੈਡੀਕਲ ਅਫਸਰ ਹੈਲਥ ਡਾ. ਕਿਰਨ ਕੁਮਾਰ, ਚੀਫ ਸੈਨੇਟਰੀ ਇੰਸਪੈਕਟਰ ਮਲਕੀਅਤ ਸਿੰਘ ਅਤੇ ਹੋਰ ਅਧਿਕਾਰੀਆਂ ਦੀ ਦੇਖ-ਰੇਖ ਹੇਠ ਚਲਾਈ ਗਈ ਮੁਹਿੰਮ ਤਹਿਤ ਸ਼ਹਿਰ ਦੀ ਮੁੱਖ ਸਰਕੂਲਰ ਰੋਡ `ਤੇ ਫੋਰ ਚੌਕ ਤੋਂ ਕਚਹਿਰੀ ਚੌਕ ਤੱਕ ਜੇ.ਸੀ.ਬੀ ਮਸ਼ੀਨਾਂ ਤੇ ਟਿੱਪਰਾਂ ਨਾਲ ਸਾਰੇ ਪੁਰਾਣੇ ਕੂੜੇ ਅਤੇ ਸੀ.ਐਂਡ.ਡੀ ਤੇ ਸੜਕ ਦੇ ਕੇਂਦਰੀ ਕਿਨਾਰੇ ਨੂੰ ਵੀ ਸਾਫ਼ ਕਰ ਦਿੱਤਾ ਗਿਆ ਹੈ।ਹੁਣ ਸੜਕਾਂ `ਤੇ ਕੋਈ ਵੀ ਕੂੜਾ ਕਰਕਟ ਨਹੀਂ ਪਿਆ ਹੈ।ਇਹ ਦਾਅਵਾ ਕਰਦਿਆਂ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਹੈ ਕਿ ਨਗਰ ਨਿਗਮ ਅੰਮ੍ਰਿਤਸਰ ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਵਿਸ਼ੇਸ਼ ਤੌਰ ’ਤੇ ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਕੂੜਾ ਮੁਕਤ ਕਰਨ ਲਈ ਪੂਰੀ ਵਾਹ ਲਾ ਰਿਹਾ ਹੈ।ਉਨ੍ਹਾਂ ਕਿਹਾ ਕਿ ਫੋਰ ਐਸ ਚੌਕ ਤੋਂ ਕਚਹਿਰੀ ਚੌਕ ਤੱਕ ਮੁੱਖ ਸਰਕੂਲਰ ਰੋਡ `ਤੇ ਫੋੋਰ ਐਸ ਚੌਕ ਤੋਂ ਰਤਨ ਸਿੰਘ ਚੌਕ ਤੇ ਕਚਹਿਰੀ ਚੌਕ ਤੱਕ ਪੁਰਾਣੇ ਮਲਬੇ ਅਤੇ ਸੀ.ਐਂਡ.ਡੀ ਦੇ ਕੂੜੇ ਨੂੰ ਸਾਫ਼ ਕਰਨ ਦੀ ਮੁਹਿੰਮ ਚਲਾਈ ਗਈ।ਸੜਕ ਦਾ ਕੇਂਦਰੀ ਕਿਨਾਰਾ ਵੀ ਸਾਫ਼ ਕਰ ਦਿੱਤਾ ਗਿਆ ਹੈ।ਸਰਕੂਲਰ ਰੋਡ ਦੀਆਂ ਸਾਰੀਆਂ ਈ.ਈ.ਐਸ.ਐਲ ਲਾਈਟਾਂ ਨੂੰ ਵੀ ਨਵੀਂ ਤਕਨੀਕ ਦੀਆਂ ਐਲ.ਈ.ਡੀ ਲਾਈਟਾਂ ਨਾਲ ਰੁਸ਼ਨਾ ਦਿੱਤਾ ਹੈ।ਇਸ ਤੋਂ ਪਹਿਲਾਂ ਇਹ ਮੁਹਿੰਮ ਤਰਨਤਾਰਨ ਰੋਡ, ਸੁਲਤਾਨਵਿੰਡ ਰੋਡ, ਚਮਰੰਗ ਰੋਡ, ਲੋਹਗੜ੍ਹ ਫਾਟਕ ਦੇ ਆਲੇ-ਦੁਆਲੇ, ਮਜੀਠਾ ਰੋਡ, ਬਟਾਲਾ ਰੋਡ ਅਤੇ ਹੋਰ ਇਲਾਕਿਆਂ ਵਿੱਚ ਚਲਾਈ ਗਈ ਸੀ।
ਕਮਿਸ਼ਨਰ ਹਰਪ੍ਰੀਤ ਸਿੰਘ ਨੇ ਅਪੀਲ ਕੀਤੀ ਕਿ ਕੂੜਾ-ਕਰਕਟ ਨੂੰ ਸੜਕਾਂ ਅਤੇ ਗਲੀਆਂ ਵਿੱਚ ਨਾ ਸੁੱਟਿਆ ਜਾਵੇ ਅਤੇ ਇਸ ਨੂੰ ਕੂੜਾ ਕਰਕਟ ਦੇ ਡੱਬਿਆਂ ਵਿੱਚ ਹੀ ਸੁੱਟਿਆ ਜਾਵੇ ਅਤੇ ਸ਼ਹਿਰ ਨੂੰ ਸਾਫ਼-ਸੁਥਰਾ, ਹਰਿਆ ਭਰਿਆ ਅਤੇ ਸੁੰਦਰ ਬਣਾਉਣ ਵਿੱਚ ਲੋਕ ਸਹਿਯੋਗ ਦੇਣ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …