ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਦੀਆਂ ਵਿਦਿਆਰਥਣਾਂ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ
ਕੀਤਾ ਹੈ।ਬੀ.ਸੀ.ਏ ਸਮੈਸਟਰ ਪੰਜਵਾਂ ਦੀ ਰਿਧਿਮਾ ਮਹਾਜਨ 90% ਅੰਕਾਂ ਨਾਲ ਅਤੇ ਐਮ.ਐਸ.ਸੀ ਇੰਟਰਨੈਟ ਸਟੱਡੀਜ਼ ਸਮੈਸਟਰ ਤੀਸਰਾ ਦੀ ਸਿਮਰਨ 80.50% ਅੰਕਾਂ ਨਾਲ ਯੂਨੀਵਰਸਿਟੀ ‘ਚ ਪਹਿਲੇ ਸਥਾਨ ‘ਤੇ ਰਹੀਆਂ।ਐਮ.ਐਸ.ਸੀ ਇੰਟਰਨੈਟ ਸਟੱਡੀਜ਼ ਦੀ ਸੁਖਜਿੰਦਰ 80% ਅੰਕਾਂ ਨਾਲ ਯੂਨੀਵਰਸਿਟੀ ‘ਚ ਦੂਜੇ ਸਥਾਨ ‘ਤੇ ਰਹੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਯੂਨੀਵਰਸਿਟੀ ਇਮਤਿਹਾਨਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ।ਡਾ. ਸਿਮਰਦੀਪ ਡੀਨ ਅਕਾਦਮਿਕ, ਸ਼੍ਰੀਮਤੀ ਕਿਰਨ ਗੁਪਤਾ ਡੀਨ ਐਡਮਿਸ਼ਨਜ਼, ਸ਼੍ਰੀਮਤੀ ਕਾਮਾਇਨੀ ਡੀਨ ਡਿਸਿਪਲਿਨ ਨੇ ਵੀ ਵਿਦਿਆਰਥਣਾਂ ਨੂੰ ਉਹਨਾਂ ਦੇ ਆਉਣ ਵਾਲੇ ਚੰਗੇ ਭਵਿੱਖ ਲਈ ਅਸ਼ੀਰਵਾਦ ਦਿੱਤਾ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media