ਸੰਗਰੂਰ, 7 ਮਈ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾ ਵਿਖੇ ਬੋਰਡ ਦੇ ਅਵਲ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਸਕੂਲ ਦੇ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਵਿੱਚ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸਬੰਧੀ ਸਮਾਗਮ ਪ੍ਰਿੰਸੀਪਲ ਨਵਰਾਜ ਕੌਰ ਦੀ ਦੇਖ-ਰੇਖ ਹੇਠ ਕਰਵਾਇਆ ਗਿਆ।ਜਿਸ ਵਿੱਚ ਪ੍ਰਿੰਸੀਪਲ ਗੁਰਮੀਤ ਸਿੰਘ ਨਾਗਰੀ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਨਾਜ਼ਰ ਸਿੰਘ, ਗ੍ਰਾਮ ਪੰਚਾਇਤ ਸਰਪੰਚ ਮਹਿੰਦਰਪਾਲ ਕੌਰ ਢਿੱਲੋਂ, ਸਮਾਜ ਸੇਵੀ ਸ਼ਿਵ ਕੁਮਾਰ ਜ਼ਿੰਦਲ ਵਿਸ਼ੇਸ਼ ਤੌਰ ‘ਤੇ ਪਹੁੰਚੇ।ਪ੍ਰਿੰਸੀਪਲ ਨਵਰਾਜ ਕੌਰ ਨੇ ਸਮੂਹ ਪਤਵੰਤਿਆਂ ਦਾ ਸਵਾਗਤ ਕਰਦਿਆਂ ਸਕੂਲ ਦੇ ਸ਼ਾਨਦਾਰ ਨਤੀਜੇ ਲਈ ਨਗਰ ਨਿਵਾਸੀਆਂ ਤੇ ਸਟਾਫ ਨੂੰ ਮੁਬਾਰਕਬਾਦ ਦਿੱਤੀ।
ਮੰਚ ਸੰਚਾਲਨ ਕਰਦਿਆਂ ਬਹੁਤ ਹੀ ਗਤੀਸ਼ੀਲ ਤੇ ਉੱਦਮੀ ਰਾਜੇਸ਼ ਕੁਮਾਰ ਲੈਕਚਰਾਰ ਹਿਸਟਰੀ ਨੇ ਸ਼ਾਇਰਾਨਾ ਅੰਦਾਜ਼ ਵਿੱਚ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਸਮਾਗਮ ਨੂੰ ਲੈਕਚਰਾਰ ਪਰਮਿੰਦਰ ਕੁਮਾਰ ਲੌਂਗੋਵਾਲ, ਗੁਰਦੀਪ ਸਿੰਘ ਪੰਧੇਰ ਨੇ ਵੀ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਕਿਤਾਬਾਂ ਨਾਲ ਜੁੜਣ ਲਈ ਪ੍ਰੇਰਿਤ ਕੀਤਾ।ਪ੍ਰਿੰਸੀਪਲ ਗੁਰਮੀਤ ਸਿੰਘ ਨਾਗਰੀ, ਮੈਡਮ ਗਗਨਜੋਤ ਕੌਰ, ਸੁਖਵਿੰਦਰ ਕੌਰ ਮਡਾਹੜ ਨੇ ਵਿਦਿਆਰਥੀਆਂ ਵਲੋਂ ਬੋਰਡ ਦੀ ਪ੍ਰੀਖਿਆ ਵਿੱਚ ਕੀਤੇ ਸ਼ਾਨਦਾਰ ਪ੍ਰਦਰਸ਼ਨ ਤੋਂ ਪ੍ਰੇਰਨਾ ਲੈ ਕੇ ਆਉਣ ਵਾਲੇ ਸਮੇਂ ਲਈ ਹੁਣ ਤੋਂ ਹੀ ਤਿਆਰੀ ਕਰਨ ਦੀ ਗੱਲ ਕੀਤੀ।ਅੱਠਵੀਂ ਜਮਾਤ ਵਿਚੋਂ ਮੁਸਕਾਨ, ਗਗਨਦੀਪ ਕੌਰ, ਕਿਰਨਜੀਤ ਕੌਰ ਨੇ ਪਹਿਲਾ ਸਥਾਨ, ਦੂਸਰਾ ਸਥਾਨ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਦਸਵੀਂ ਕਲਾਸ ਵਿੱਚੋਂ ਪਹਿਲਾ ਸਥਾਨ ਸਿਮਰਨ ਕੌਰ, ਦੂਸਰਾ ਸਥਾਨ ਰਮਨਜੀਤ ਕੌਰ ਅਤੇ ਤੀਸਰਾ ਸਥਾਨ ਰਮਨਦੀਪ ਕੌਰ ਨੇ ਹਾਸਿਲ ਕੀਤਾ।ਦਸਵੀਂ ਦੇ ਇੱਕ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਨੇ ਖਾਸ ਪ੍ਰਦਰਸ਼ਨ ਕਰਦੇ ਹੋਏ 650 ਵਿਚੋਂ 612 ਅੰਕ ਹਾਸਲ ਕੀਤੇ।ਇਸ ਦੌਰਾਨ ਬਾਰਵੀਂ ਜਮਾਤ ਦੇ ਹਿਉਮੈਨਟੀਜ ਵਿਚੋਂ ਮਨਜੀਤ ਸਿੰਘ, ਬੂਟਾ ਸਿੰਘ ਤੇ ਸਿਮਰਨਜੀਤ ਕੌਰ ਅਤੇ ਹਰਮਨਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ।ਬਾਰਵੀਂ ਦੇ ਸਾਇੰਸ ਸਟਰੀਮ ਵਿਚੋਂ ਸੁਖਬੀਰ ਸਿੰਘ ਨੇ 500 ਵਿਚੋਂ 487 ਅੰਕ ਲੈ ਕੇ (ਸਕੂਲ ਵਿੱਚ ਪਹਿਲਾ) ਬੋਰਡ ਦੀ ਮੈਰਿਟ ਲਿਸਟ ਵਿੱਚ 14ਵਾਂ ਰੈਂਕ ਹਾਸਲ ਕੀਤਾ। ਦੂਸਰਾ ਸਥਾਨ ਮਨੀਸ਼ ਸਿੰਘ, ਅਮਨ ਖੁਰਾਨਾ ਅਤੇ ਤੀਸਰਾ ਸਥਾਨ ਲਵਲੀ ਨੇ ਹਾਸਿਲ ਕੀਤਾ।ਇਹਨਾਂ ਸਾਰੇ ਵਿਦਿਆਰਥੀਆਂ ਨੂੰ ਸਕੂਲ ਵਲੋਂ ਸ਼ਾਨਦਾਰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਸਕੂਲ ਦੀ ਤਰਫੋਂ ਲੈਕਚਰਾਰ ਕੈਮਿਸਟਰੀ ਲਖਵੀਰ ਸਿੰਘ ਨੇ ਸਕੂਲ ਵਿੱਚ ਪਹੁੰਚੇ ਪਤਵੰਤੇ ਸੱਜਣਾਂ ਦਾ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਧੰਨਵਾਦ ਕੀਤਾ।
ਇਸ ਸਮੇਂ ਚਰਨਦੀਪ ਸੋਨੀਆ, ਰਕੇਸ਼ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ, ਪ੍ਰੀਤੀ ਰਾਣੀ, ਅਜ਼ੰਨ ਅੰਜੂ, ਵਨੀਤੀ ਰਾਣੀ, ਬਲਵਿੰਦਰ ਕੌਰ, ਸ਼ਵੇਤਾ ਅਗਰਵਾਲ, ਸਵਿਤਾ ਵਸ਼ਿਸ਼ਟ, ਕੰਚਨ ਸਿੰਗਲਾ, ਭਰਤ ਸ਼ਰਮਾ, ਦੀਪ ਸ਼ਿਖਾ ਬਹਿਲ ਇੰਚਾਰਜ ਮਿਸ਼ਨ ਐਕਸੀਲੈਂਸ, ਵੰਦਨਾ ਸਿੰਗਲਾ, ਹਰਵਿੰਦਰ ਸਿੰਘ, ਕੁਲਵਿੰਦਰ ਕੌਰ, ਗਗਨਦੀਪ ਸਿੰਘ, ਹਾਕਮ ਸਿੰਘ ਭੌਰਾ, ਹਰਜੀਤ ਸਿੰਘ ਦੁੱਲਟ, ਹਰਦੇਵ ਕੌਰ, ਪਰਮਜੀਤ ਕੌਰ, ਰਜਨੀ ਬਾਲਾ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।