ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੂਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਬਾਂਝਪਨ ਦੀ ਸਮੱਸਿਆ ਸਬੰਧੀ ਸੈਮੀਨਾਰ ਕਰਵਾਇਆ ਗਿਆ।ਕਾਲਜ
ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ‘ਔਲਾਦ : ਆਓ ਬਾਂਝਪਨ ਸਬੰਧੀ ਵਿਚਾਰ ਕਰੀਏ’ ਵਿਸ਼ੇ ’ਤੇ ਕਰਵਾਏ ਸੈਮੀਨਾਰ ਮੌਕੇ ਮੁੱਖ ਮਹਿਮਾਨ ਵਜੋਂ ਡਾ. ਅਨੁਪਮ ਭੱਟੀ (ਕੰਸਲਟੈਂਟ ਸਿਮਰਨ ਆਈ.ਵੀ.ਐਫ਼ ਐਂਡ ਵੈਲਨੈਸ ਸੈਂਟਰ ਅੰਮ੍ਰਿਤਸਰ) ਅਤੇ ਡਾ. ਆਸਥਾ ਭਾਟੀਆ (ਚੀਫ਼ ਓਪਰੇਸ਼ਨ ਅਤੇ ਗ੍ਰੋਥ ਅਫ਼ਸਰ) ਸ਼ਿਰਕਤ ਕੀਤੀ।
ਡਾ. ਭੱਟੀ ਨੇ ਆਈ.ਵੀ.ਐਫ਼ ਸਬੰਧੀ ਸਰੋਤਿਆਂ ਨੂੰ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ, ਜਦੋਂਕਿ ਕਾਲਜ ਪ੍ਰੋਫੈਸਰ ਡਾ. ਸੰਦੀਪ ਕੌਰ ਨੇ ਮੈਨਸਚੁਰਲ ਹਾਈਜੀਨ, ਅਸਿਸਟੈਂਟ ਪ੍ਰੋਫੈਸਰ ਹਰਲੀਨ ਕੌਰ ਨੇ ਫੀਮੇਲ ਇਨਫਰਟੀਨਿਟੀ ਅਤੇ ਨਰਸਿੰਗ ਟਿਊਟਰ ਅਲਕਾ ਬਡਿਆਲ ਨੇ ਮੇਲ ਇਨਫਰਟੀਨਿਟੀ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ।
ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਅਜੋਕੇ ਸਮੇਂ ਦੀ ਮੰਗ ਨੂੰ ਮੱਦੇਨਜਰ ਰੱਖਦੇ ਹੋਏ ਡਾ. ਭੱਟੀ ਅਤੇ ਡਾ. ਭਾਟੀਆ ਵੱਲੋਂ ਪ੍ਰਦਾਨ ਕੀਤੀ ਗਈ ਮਹੱਤਵਪੂਰਨ ਜਾਣਕਾਰੀ ਵਿਦਿਆਰਥਣਾਂ ਨੂੰ ਪੇਸ਼ੇ ਨਾਲ ਸਬੰਧਿਤ ਤਜ਼ਰਬੇਕਾਰ ਅਤੇ ਨਿਪੁੰਨ ਬਣਾਏਗੀ।ਉਨ੍ਹਾਂ ਕਿਹਾ ਕਿ ਪ੍ਰੋਗਰਾਮ ਮੌਕੇ ਲੇਡੀ ਫਰਨ ਕੰਪਨੀ ਦੇ ਰਿਪਰੀਜੈਨਟਿਵਸ ਵਲੋਂ ਸੈਨੇਟਰੀ ਨੇਪਕਿਨ ਦਾ ਮਾਰਕਿਟ ਦੇ ਨੈਪਕਿਨ ਨਾਲ ਮਾਪਤੋਲ ਪੇਸ਼ ਕੀਤਾ ਗਿਆ।ਡਾ. ਭੱਟੀ ਅਤੇ ਡਾ. ਭਾਟੀਆ ਨੂੰ ਸਨਮਾਨਿਤ ਵੀ ਕੀਤਾ ਗਿਆ।ਕਾਲਜ ਅਧਿਆਪਕ ਜਸਮੀਤ ਕੌਰ ਬਾਜਵਾ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਪ੍ਰੋਗਰਾਮ ਦੀ ਸਮਾਪਤੀ ਕੀਤੀ।ਇਸ ਮੌਕੇ ਸਮੂਹ ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media