Sunday, May 19, 2024

ਖ਼ਾਲਸਾ ਕਾਲਜ ਐਜੂਕੇਸ਼ਨ ਰਣਜੀਤ ਐਵਨਿਊ ਨੂੰ ਤਜ਼ਰਬੇਕਾਰ ਸੈਂਟਰ ਐਲਾਨਿਆ

ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੂਰਮਣੀਆਂ) – ਖਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵੀਨਿਊ ਨੂੰ ਨੈਸ਼ਨਲ ਐਨਵਾਇਰਮੈਂਟ ਅਕਾਦਮਿਕ ਨੈਟਵਰਕ (ਨੀਆਨ), ਹੈਦਰਾਬਾਦ, ਤੇਲੰਗਾਨਾ ਵੱਲੋਂ ਵਾਤਾਵਰਣ ਸਿੱਖਿਆ ਮਹੀਨਾ ਫਰਵਰੀ-2024 ਸਫ਼ਲਤਾਪੂਰਵਕ ਸੰਪੂਰਨ ਕਰਨ ਤੇ ‘ਵਾਤਾਵਰਣ ਸਿੱਖਿਆ ਤੇ ਅਨੁਭਵਸ਼ੀਲ ਸਿਖਲਾਈ’ ਨੂੰ ਉਤਸ਼ਾਹਿਤ ਕਰਨ ਲਈ ਤਜ਼ਰਬੇ ਦੇ ਕੇਂਦਰ ਵਜੋਂ ਪ੍ਰਮਾਣਿਤ ਕੀਤਾ ਗਿਆ ਹੈ।
ਕਾਲਜ ਪਿ੍ਰੰਸੀਪਲ ਡਾ. ਮਨਦੀਪ ਕੌਰ ਨੇ ਦੱਸਿਆ ਕਿ ਕਾਲਜ ਨੇ ‘ਨੈਸ਼ਨਲ ਇਨਵਾਇਰਨਮੈਂਟ ਅਕਾਦਮਿਕ ਨੈਟਵਰਕ’ ਦੇ ਸਹਿਯੋਗ ਨਾਲ ਇਸ ਸਬੰਧ ’ਚ ਰਾਸ਼ਟਰੀ ਯਤਨਾਂ ’ਚ ਯੋਗਦਾਨ ਪਾਇਆ ਹੈ।ਉਨ੍ਹਾਂ ਕਿਹਾ ਕਿ ਚੀਫ਼ ਪ੍ਰੋਗਰਾਮ ਅਫ਼ਸਰ ਪੀ.ਐਸ ਕੁਮਾਰ ਨੇ ਵਿਦਿਆਰਥੀਆਂ ਨੂੰ ਤਿੰਨ ਪੱਧਰਾਂ ਘਰ, ਸਕੂਲ ਅਤੇ ਸਮਾਜ ’ਚ ਭਵਿੱਖੀ ਨਾਗਰਿਕਾਂ ਵਜੋਂ ਪਾਲਣ-ਪੋਸ਼ਣ ਕਰਨ ਲਈ ਸੰਭਾਵੀ ਅਧਿਆਪਕਾਂ ’ਚ ਵਾਤਾਵਰਣ ਦੀ ਸਥਿਰਤਾ ਬਾਰੇ ਸਮਝ ਵਿਕਸਿਤ ਕਰਨ ਲਈ ਕਾਲਜ ਦੇ ਫੈਕਲਟੀ ਅਤੇ ਵਿਦਿਆਰਥੀਆਂ ਦੀ ਸ਼ਲਾਘਾਯੋਗ ਸ਼ਮੂਲੀਅਤ ਦੀ ਪ੍ਰਸੰਸਾ ਕੀਤੀ।

Check Also

ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਸੰਧੂ ਸਮੁੰਦਰੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ …