ਅੰਮ੍ਰਿਤਸਰ, 8 ਮਈ (ਸੁਖਬੀਰ ਸਿੰਘ) – ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਦੀ ਅਗਵਾਈ ਹੇਠ ਅੱਜ ਸਥਾਨਕ
ਰੈਡ ਕਰਾਸ ਭਵਨ ਵਿਖੇ ਵਿਸ਼ਵ ਰੈਡ ਕਰਾਸ ਦਿਵਸ ਆਯੋਜਿਤ ਕੀਤਾ ਗਿਆ।ਇਹ ਦਿਹਾੜਾ ਰੈਡ ਕਰਾਸ ਦੇ ਬਾਨੀ ਅਤੇ ਪਿਤਾਮਾ ਸਰ ਹੈਨਰੀ ਡੁਨਟ ਦੀ ਯਾਦ ਨੂੰ ਸਮਰਪਿਤ ਹੈ।ਇਸ ਸਮਾਰੋਹ ਵਿੱਚ ਵੱਖ-ਵੱਖ ਐਨ.ਜੀ.ਓ ਦੇ ਨੁਮਾਇੰਦਿਆਂ, ਯੂਥ ਕਲੱਬਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ ।
ਸੈਮਸਨ ਮਸੀਹ ਕਾਰਜਕਾਰੀ ਸਕੱਤਰ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੇ ਆਏ ਹੋਏ ਮਹਿਮਾਨਾਂ, ਰੈਡ ਕਰਾਸ ਦੇ ਮੈਬਰ ਅਤੇ ਮੁੱਖ ਮਹਿਮਾਨ ਨੂੰ ‘ਜੀ ਆਇਆ’ ਕਿਹਾ ਅਤੇ ਰੈਡ ਕਰਾਸ ਦੇ ਕੰਮਾਂ ਬਾਰੇ ਇੱਕ ਵਿਸਥਰਿਤ ਰਿਪੋਰਟ ਸਾਂਝੀ ਕੀਤੀ।
ਮੁੱਖ ਮਹਿਮਾਨ ਮੈਡਮ ਗੁਰਸਿਮਰਨ ਕੋਰ ਸਹਾਇਕ ਕਮਿਸ਼ਨਰ (ਜ)-ਕਮ-ਆਨਰੇਰੀ ਸਕੱਤਰ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੇ ਆਪਣੇ ਸੰਬੋਧਨ ਵਿੱਚ ਅੱਜ ਦਾ ਦਿਹਾੜਾ ਸਰ ਹੈਨਰੀ ਡੋਨੇਟ ਜੋ ਕਿ ਰੈਡ ਕਰਾਸ ਦੇ ਬਾਨੀ ਹਨ ਉਨ੍ਹਾਂ ਨੂੰ ਸਮਰਪਿਤ ਕੀਤਾ ਹੈ ਅਤੇ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ।ਜਿਸ ਵਿੱਚ 35 ਨੌਜਵਾਨਾਂ ਵਲੋਂ ਖੂਨਦਾਨ ਕੀਤਾ ਗਿਆ।ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਹਾੜਾ ਵਿਸ਼ਵ ਭਰ ਦੇ 191 ਮੁਲਕਾਂ ਵਿੱਚ ਬੜੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸ ਦਿਹਾੜੇ ਦੇ ਥੀਮ “ਮਨੁੱਖਤਾ ਨੂੰ ਜ਼ਿੰਦਾ ਰੱਖਣ“ ਨੂੰ ਧਿਆਨ ਵਿੱਚ ਰੱਖਦੇ ਹੋਏ ਮਨੁੱਖਤਾ ਦੀ ਸੇਵਾ ਵਿੱਚ ਗਰੀਬਾਂ, ਬੱਚਿਆਂ, ਬਜੁਰਗਾਂ, ਮਹਿਲਾਵਾਂ, ਅਪਾਹਿਜਾਂ ਦੀ ਸੇਵਾ ਲਈ ਅੱਗੇ ਆਈਏ ਤਾਂ ਜੋ ਅਸੀ ਇੱਕ ਜਿੰਮੇਵਾਰ ਨਾਗਰਿਕ ਬਣੀਏ ਅਤੇ ਆਪਸੀ ਸਦਭਾਵ ਅਤੇ ਭਾਈਚਾਰੇ ਨੂੰ ਮਜਬੂਤ ਕਰੀਏ।
ਸੈਮਸਨ ਮਸੀਹ ਕਾਰਜਕਾਰੀ ਸਕੱਤਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਿਲ੍ਹੇ ਵਿੱਚ ਵਿਸ਼ੇਸ਼ ਰੂਪ ‘ਚ ਕੈਂਸਰ ਪੀੜਤਾਂ, ਕਿਡਨੀ ਪੀੜਤਾਂ ਅਤੇ ਗਰੀਬ ਮਰੀਜ਼ਾਂ ਦੀ ਹਰ ਤਰ੍ਹਾਂ ਦੀ ਮਦਦ ਕਰ ਰਹੇ ਹਨ ਅਤੇ ਉਨ੍ਹਾਂ ਨੇ ਰੈਡ ਕਰਾਸ ਨੂੰ ਆਦੇਸ਼ ਦਿੱਤਾ ਹੈ ਕਿ ਬੇਸਹਾਰਾ, ਵਿਧਵਾਵਾਂ, ਸਪੈਸ਼ਲ ਬੱਚਿਆਂ ਦੀ ਵਿਸ਼ੇਸ਼ ਤੌਰ ‘ਤੇ ਸਹਾਇਤਾ ਕੀਤੀ ਜਾਵੇ।
ਇਸ ਦਿਹਾੜੇ ਗੁਰਦੀਪ ਸਿੰਘ ਕੰਧਾਰੀ ਮੈਨੇਜਿੰਗ ਡਾਇਰੈਕਟਰ ਵੇਵ ਬਿਵਰੇਜ ਵਲੋਂ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ 20 ਸਿਲਾਈ ਮਸ਼ੀਨਾਂ, 5 ਟ੍ਰਾਈਸਾਈਕਲ ਅਤੇ 2 ਆਰ.ਓ ਲੋੜਵੰਦਾਂ ਦੀ ਸਹਾਇਤਾ ਲਈ ਦਾਨ ਕੀਤੇ।
ਇਸ ਮੌਕੇ ਤੇ ਸ਼੍ਰੀਮਤੀ ਰਾਗਿਨੀ ਸ਼ਰਮਾ, ਸ਼੍ਰੀਮਤੀ ਦਲਬੀਰ ਕੌਰ ਨਾਗਪਾਲ ,ਮਿਸ ਜਸਬੀਰ ਕੌਰ (ਐਡਵੋਕੇਟ), ਪੀ.ਸੀ ਠਾਕੁਰ, ਦੁਰਗਾ ਦਾਸ, ਐਸ.ਪੀ ਮੈਲੋਡੀ, ਬਿਕਰਮਜੀਤ ਸਿੰਘ, ਈਵੈਂਟ ਮੈਨੇਜਰ, ਰੈਡ ਕਰਾਸ ਸੁਸਾਇਟੀ ਅਤੇ ਰੈਡ ਕਰਾਸ ਸਟਾਫ ਅਤੇ ਹੋਰ ਮੈਂਬਰ ਵੀ ਮੌਜ਼ੂਦ ਸਨ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media