ਅੰਮ੍ਰਿਤਸਰ, 9 ਮਈ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੇ ਵਿਦਿਆਰਥੀਆਂ ਨੇ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਮਨਾਇਆ।
ਉਨ੍ਹਾਂ ਦੀਆਂ ਸਿੱਖਿਆਵਾਂ, ਜੋ ਤਾਕਤ, ਬਹਾਦੁਰੀ ਅਤੇ ਸ਼ਰਧਾ ਦਾ ਪ੍ਰਤੀਕ ਹਨ ਅਤੇ ਆਦਰਸ਼ਾਂ ‘ਤੇ ਜ਼ੋਰ ਦੇਣ ਲਈ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਅਯੋਜਨ ਕੀਤਾ ਗਿਆ ਸੀ।ਮੰਨਿਆ ਜਾਂਦਾ ਹੈ ਕਿ ਭਗਵਾਨ ਪਰਸ਼ੂਰਾਮ ਜੀ ਨੇ ਸੰਸਾਰ ਵਿੱਚ ਧਰਮ ਜਾਂ ਧਾਰਮਿਕਤਾ ਦੇ ਸੰਤੁਲਨ ਨੂੰ ਸੁਰੱਖਿਅਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।ਉਨ੍ਹਾਂ ਨੂੰ ਮਿਥਿਹਾਸ (ਪ੍ਰਾਚੀਨ) ਵਿੱਚ ਸਭ ਤੋਂ ਸਤਿਕਾਰਤ ਅਤੇ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜੋ ਆਪਣੀ ਸ਼ਰਧਾ, ਤਾਕਤ ਅਤੇ ਧਾਰਮਿਕਤਾ ਅਤੇ ਨਿਆਂ ਦੇ ਮੁੱਲਾਂ ਨੂੰ ਕਾਇਮ ਰੱਖਣ ਲਈ ਅਟੁੱਟ ਵਚਨਬੱਧਤਾ ਲਈ ਜਾਣਿਆ ਜਾਂਦਾ ਹੈ।
ਮਾਂ ਦਿਵਸ ‘ਤੇ ਹਰ ਥਾਂ ਤੇ ਮਾਵਾਂ ਦੇ ਬਿਨਾਂ ਸ਼ਰਤ ਪਿਆਰ, ਕੁਰਬਾਨੀਆਂ ਅਤੇ ਬੇਅੰਤ ਤਾਕਤ ਨੁੰ ਮਨਾਉਣ ਲਈ ਵਿਸ਼ੇਸ਼ ਪ੍ਰਾਰਥਨਾ ਸਭਾ ਵੀ ਅਯੋਜਿਤ ਕੀਤੀ ਗਹੀ।ਵਿਦਿਆਰਥੀਆਂ ਨੇ ਮਾਂ ਦੇ ਅਟੁੱਟ ਸਹਿਯੋਗ ਅਤੇ ਬੇਅੰਤ ਸ਼ਰਧਾ ਲਈ ਸਾਰੀਆਂ ਮਾਵਾਂ, ਨਾਨੀ, ਦਾਦੀਆਂ ਅਤੇ ਮਾਂ ਦੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।ਵਿਦਿਆਰਥੀਆਂ ਨੇ ਪਾਕ (ਰਸੋਈ) ਕਲਾ ਦਿਖਾ ਕੇ ਉਨ੍ਹਾਂ ਦੇ ਪ੍ਰਤੀ ਧੰਨਵਾਦ ਪ੍ਰਗਟ ਕੀਤਾ।ਉਨ੍ਹਾਂ ਨੇ ਕਈ ਤਰ੍ਹਾਂ ਦੇ ਮੌਕਟੇਲ, ਮਿਠਾਈਆਂ, ਚਾਟ ਤੇ ਸਲਾਦ ਜਿਵੇਂ ਰਸ਼ੀਅਨ ਸਲਾਦ, ਸੀਜ਼ਰ, ਕੋਲਡ ਸੈਂਡਵਿਚ ਆਦਿ ਤਿਆਰ ਕੀਤੇ ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ।
ਸਕੂਲ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਭਗਵਾਨ ਪਰਸ਼ੂਰਾਮ ਜੀ ਨੂੰ ਪ੍ਰਣਾਮ ਕੀਤਾ, ਜੋ ਹਿੰਮਤ ਅਤੇ ਧਾਰਮਿਕਤਾ ਦੀ ਮੂਰਤ ਹਨ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਭਗਵਾਨ ਪਰਸ਼ੂਰਾਮ ਜੀ ਤੋਂ ਪ੍ਰੇਰਣਾ ਲੈਣ ਅਤੇ ਆਪਣੀ ਕਮਜ਼ੋਰੀਆਂ ਨੂੰ ਦੂਰ ਕਰਨ ਕਰਨ ਲਈ ਪ੍ਰੇਰਿਤ ਕੀਤਾ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media