
ਨਵੀਂ ਦਿੱਲੀ, 2 ਜਨਵਰੀ (ਅੰਮ੍ਰਿਤ ਲਾਲ ਮੰਨਣ) – ਜੇ ਸਮਰੱਥਾਵਾਨ ਸਿੱਖ ਆਪਣੇ ਪਰਿਵਾਰਾਂ ਨਾਲ ਹਰ ਸਾਲ ਮਨਾਏ ਜਾਂਦੇ ਸਮਾਗਮਾਂ ਵਿਚੋਂ ਕੋਈ ਇੱਕ ਸਮਾਗਮ ਆਪਣਿਆਂ ਵਲੋਂ ਅਣਗੋਲੇ ਕੀਤੇ ਬਜ਼ੁਰਗਾਂ ਨਾਲ ਮਨਾ, ਉਨ੍ਹਾਂ ਨਾਲ ਆਪਣੇ-ਪਨ ਦਾ ਅਹਿਸਾਸ ਸਾਂਝਾ ਕਰਨ ਤਾਂ ਉਹ ਉਨ੍ਹਾਂ ਦੀਆਂ ਅਸੀਸਾਂ ਦੇ ਨਾਲ ਹੀ ਸਤਿਗੁਰਾਂ ਦੀਆਂ ਖੁਸ਼ੀਆਂ ਵੀ ਹਾਸਲ ਕਰ ਸਕਦੇ ਹਨ।ਸ. ਪਰਮਜੀਤ ਸਿੰਘ ਰਾਣਾ ਨੇ ਆਪਣੇ ਸਤਿਕਾਰਯੋਗ ਮਾਤਾ ਸੁਰਿੰਦਰ ਕੌਰ ਜੀ ਰਾਣਾ ਦੀ ਯਾਦ ਉਨ੍ਹਾਂ ਬਜ਼ੁਰਗਾਂ ਨਾਲ ਮਨਾ, ਉਨ੍ਹਾਂ ਦੀਆਂ ਅਸੀਸਾਂ ਪ੍ਰਾਪਤ ਕਰਨ, ਉਪਰੰਤ ਇਹ ਵਿਚਾਰ ਪ੍ਰਗਟ ਕੀਤੇ। ਸ. ਰਾਣਾ ਨੇ ਦਸਿਆ ਕਿ ਆਪਣਿਆਂ ਵਲੋਂ ਅਣਗੋਲੇ ਕੀਤੇ ਜਾ ਰਹੇ ਬਜ਼ੁਰਗਾਂ ਦੀ ਸੁਚਜੀ ਸੇਵਾ-ਸੰਭਾਲ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰਾਜਿੰਦਰ ਨਗਰ ਵਿਖੇ ਗੁਰੂ ਨਾਨਕ ਸੁਖਸ਼ਾਲਾ ਸਥਾਪਤ ਕੀਤੀ ਗਈ ਹੋਈ ਹੈ। ਜਿਸ ਵਿੱਚ ਦੋ ਦਰਜਨ ਦੇ ਕਰੀਬ ਬਜ਼ੁਰਗ ਰਹਿ ਰਹੇ ਹਨ।
ਇਹ ਗੱਲ ਇਥੇ ਵਰਨਣਯੋਗ ਹੈ ਕਿ ਸ. ਪਰਮਜੀਤ ਸਿੰਘ ਰਾਣਾ ਨੇ ਦੋ-ਕੁ ਦਿਨ ਪਹਿਲਾਂ ਹੀ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼-ਪੁਰਬ ਗੁਰੂ ਨਾਨਕ ਸੁੱਖਸ਼ਾਲਾ ਵਿੱਚ ਰਹਿ ਰਹੇ ਇਨ੍ਹਾਂ ਬਜ਼ੁਰਗਾਂ ਨਾਲ ਮਨਾਇਆ ਅਤੇ ਉਨ੍ਹਾਂ ਨਾਲ ਬੈਠ ਲੰਗਰ ਛਕਣ ਉਪਰੰਤ ਉਨ੍ਹਾਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਗਰਮ ਸੂਟ, ਦਸਤਾਰਾਂ, ਦੁਪਟੇ ਆਦਿ ਦੇ ਨਾਲ ਹੀ ਮਠਿਆਈ ਵੀ ਦਿੱਤੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media