ਅਮ੍ਰਿਤਸਰ, 9 ਮਈ (ਸੁਖਬੀਰ ਸਿੰਘ) – ਵਾਰਡ ਨੰਬਰ 10 ਦੇ ਮੂਨ ਐਵਨਿਊ ਸ਼ਕਤੀ ਕੇਂਦਰ ਦੀ ਬੂਥ ਮੀਟਿੰਗ ਕੇਂਦਰ ਪ੍ਰਮੁੱਖ ਪ੍ਰਮੋਦ ਮਹਾਜਨ ਦੀ ਅਗਵਾਈ ਹੇਠ
ਬੂਥ ਨੰਬਰ 85, 87, 88 ਤੇ 90 ਦੀ ਕਾਰਜ਼ਕਾਰਨੀ ਸੰਮੇਲਨ ਦੇ ਦੌਰਾਨ ਬੋਲਦਿਆਂ ਲੋਕ ਸਭਾ ਹਲਕਾ ਅੰਮ੍ਰਿਤਸਰ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਸ਼ਹਿਰ ਦੀ ਜਨਤਾ ਇਹ ਦੱਸੇ ਕਿ ਪਿਛਲੇ 7 ਸਾਲਾਂ ਤੋਂ ਕਾਂਗਰਸੀ ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਸ਼ਹਿਰ ਲਈ ਕੀ ਕੀਤਾ।ਇਥੇ ਕਿਸੇ ਤਰ੍ਹਾਂ ਦੀ ਇੰਡਸਟਰੀ ਪਹੁੰਚੀ ਅਤੇ ਨਾ ਨੀ ਰੁਜ਼ਗਾਰ ਦੇ ਸਾਧਨ।ਅਜਿਹੀ ਸਥਿਤੀ ਵਿੱਚ ਸ਼ਹਿਰ ਕਿਵੇਂ ਅੱਗੇ ਵਧ ਪਾਉਂਦਾ।ਭਾਜਪਾ ਨੇਤਾ ਹਰੀਸ਼ ਮਹਾਜਨ ਦੇ ਦਫਤਰ ਵਿਖੇ ਹੋਈ ਮੀਟਿੰਗ ਵਿੱਚ ਮਹਿਲਾ ਮੋਰਚਾ ਪ੍ਰਧਾਨ ਸ਼ਰੂਤੀ ਵਿਜ, ਹਲਕਾ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ, ਮੰਡਲ ਪ੍ਰਧਾਨ ਕਿਸ਼ੋਰ ਰੈਨਾ, ਆਈ.ਟੀ ਸੈਲ ਦੇ ਕਨਵੀਨਰ ਪ੍ਰੋਫੈਸਰ ਭਨੋਟ ਤੇ ਭਾਰੀ ਸੰਖਿਆ ‘ਚ ਵਰਕਰ ਮੌਜ਼ੂਦ ਸਨ।ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਸ਼ਹਿਰ ਸਮੱਸਿਆਵਾਂ ਨਾਲ ਭਰਿਆ ਪਿਆ ਹੈ, ਜਿੰਨਾਂ ਦੇ ਹੱਲ ਕਰਨ ਦੇ ਲਈ ਟੈਕਨੋਲੋਜੀ ਦਾ ਸਹਾਰਾ ਲਿਆ ਜਾਵੇਗਾ।ਉਹਨਾਂ ਕਿਹਾ ਕਿ ਨਸ਼ਾ ਇੱਕ ਵੱਡੀ ਸਮੱਸਿਆ ਹੈ।ਯੂਥ ਨਸ਼ੇ ਵਿੱਚ ਬੁਰੀ ਤਰ੍ਹਾਂ ਫਸ ਚੁੱਕਿਆ ਹੈ।
ਹਲਕਾ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ, ਭਾਜਪਾ ਮਹਿਲਾ ਮੋਰਚਾ ਪ੍ਰਧਾਨ ਸ਼ਰੂਤੀ ਵਿਜ, ਮੰਡਲ ਪ੍ਰਧਾਨ ਕਿਸ਼ੋਰ ਰੈਣਾ, ਸ਼ਕਤੀ ਕੇਂਦਰ ਪ੍ਰਮੁੱਖ ਪ੍ਰਮੋਦ ਮਹਾਜਨ, ਆਈ.ਟੀ ਕਨਵੀਨਰ ਪ੍ਰੋਫੈਸਰ ਭਨੋਟ ਤੇ ਹਰੀਸ਼ ਮਹਾਜਨ ਵਲੋਂ ਵੀ ਸੰਬੋਧਿਤ ਕੀਤਾ ਗਿਆ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media